ਕੁੜੀ ਨੇ ਪਹਿਲਾਂ ਬਹਾਨੇ ਨਾਲ ਹੋਟਲ 'ਚ ਸੱਦਿਆ ਸਰਕਾਰੀ ਮੁਲਾਜ਼ਮ, ਫਿਰ ਕੀਤੀ ਘਟੀਆ ਕਰਤੂਤ
Friday, Dec 18, 2020 - 03:28 PM (IST)
ਜ਼ੀਰਕਪੁਰ (ਮੇਸ਼ੀ) : ਇਕ ਕੁੜੀ ਨੇ ਆਪਣੇ ਸਾਥੀਆਂ ਸਮੇਤ ਆਪਣੇ ਪੈਸੇ ਲੈਣ ਦੀ ਆੜ ਹੇਠ ਈਵੈਂਟ ਮੇਕਰ ਅਤੇ ਸਰਕਾਰੀ ਮੁਲਾਜ਼ਮ ਨੂੰ ਹੋਟਲ ’ਚ ਸੱਦ ਕੇ ਗੰਦੀ ਖੇਡ ਖੇਡਦਿਆਂ ਜਿਹੜਾ ਵੱਡਾ ਜਾਲ ਬੁਣਿਆ, ਉਸ ਨੇ ਈਵੈਂਟ ਮੇਕਰ ਦੇ ਹੋਸ਼ ਹੀ ਉਡਾ ਛੱਡੇ। ਕੁੜੀ ਨੇ ਈਵੈਂਟ ਮੇਕਰ ਨੂੰ ਹੋਟਲ 'ਚ ਬੁਲਾ ਕੇ ਲੁੱਟ-ਖੋਹ ਅਤੇ ਬਲੈਕਮੇਲ ਕੀਤਾ, ਜਿਸ ’ਤੇ ਸਥਾਨਕ ਪੁਲਸ ਨੇ 2 ਜਨਾਨੀਆਂ ਸਮੇਤ 4 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਢਕੋਲੀ ਵਿਖੇ ਐੱਸ. ਪੀ. ਡਾ. ਰਵਨੀਤ ਕੌਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਡੀ. ਐੱਸ. ਪੀ. ਅਮਰੋਜ ਸਿੰਘ, ਐੱਸ. ਐੱਚ. ਓ. ਨਰਪਿੰਦਰ ਸਿੰਘ ਅਤੇ ਐੱਸ. ਐੱਚ. ਓ. ਰਾਜਪਾਲ ਸਿੰਘ ਨੇ ਇਸ ਮਾਮਲੇ ਦੀ ਜਾਂਚ-ਪੜਤਾਲ ਕਰ ਕੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਸ਼ਿਕਾਇਤ ਕਰਤਾ ਸੁਸ਼ੀਲ ਕੁਮਾਰ ਵਾਸੀ ਸੈਕਟਰ-44 ਚੰਡੀਗੜ੍ਹ ਨੇ ਬਿਆਨ ਦਰਜ ਕਰਵਾਏ ਕਿ ਉਹ ਸਰਕਾਰੀ ਮੁਲਾਜ਼ਮ ਹੈ, ਉਸ ਨਾਲ ਇਕ ਗਿਰੋਹ ਨੇ ਕੁੱਟਮਾਰ ਕਰਦਿਆਂ ਲੁੱਟ-ਖੋਹ ਕੀਤੀ ਹੈ, ਜਿਸ ਨੇ ਦੱਸਿਆ ਕਿ ਉਸ ਦਾ ਦੋਸਤ ਨਵਨੀਤ ਚੋਪੜਾ ਪੁੱਤਰ ਰੋਸ਼ਨ ਲਾਲ ਚੋਪੜਾ ਦੁਕਾਨ 58 ਮੈਟਰੋ ਪਲਾਜ਼ਾ, ਜ਼ੀਰਕਪੁਰ ਈਵੈਂਟ ਮੈਨੇਜਮੈਂਟ ਦਾ ਕੰਮ ਕਰਦਾ ਹੈ, ਜਿਸ ਵਜੋਂ ਮੈਨੂੰ ਵੀ ਕਈ ਹੋਟਲਾਂ ਅਤੇ ਕਲੱਬਾਂ ਵਾਲੇ ਜਾਣਦੇ ਹਨ। ਅਸੀਂ ਸਾਂਝੇ ਤੌਰ ’ਤੇ ਸਬੰਧਿਤ ਵਿਅਕਤੀ ਨੂੰ ਈਵੈਂਟ ਸਮੇਂ ਸਬੰਧਿਤ ਸਟਾਫ਼ ਮੁਹੱਈਆ ਕਰਵਾਉਂਦੇ ਹਾਂ। ਬੀਤੇ ਦਿਨਾਂ ਦੌਰਾਨ 11 ਦਸੰਬਰ ਨੂੰ ਅਸੀਂ ਇਕ ਈਵੈਂਟ ਵਾਸਤੇ ਇਕ ਕੁੜੀ ਦਿਸ਼ਾ ਉਰਫ਼ ਦੀਕਸ਼ਾ ਨੂੰ ਸੁਲਤਾਨ ਰੈਸਟੋਰੈਂਟ ਸੈਕਟਰ-7 ਚੰਡੀਗੜ੍ਹ 'ਚ ਭੇਜਿਆ ਸੀ, ਜਿਸ ਦਾ ਦਿੱਲੀ ਤੋਂ ਆਉਣ-ਜਾਣ ਦਾ ਖਰਚਾ 2500 ਰੁਪਏ ਦੇਣਾ ਸੀ।
ਇਹ ਵੀ ਪੜ੍ਹੋ : ਰਾਜਪੁਰਾ 'ਚ 'ਜਾਅਲੀ ਸੈਨੇਟਾਈਜ਼ਰ' ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਸਮੱਗਰੀ ਬਰਾਮਦ
ਅਗਲੇ ਦਿਨ ਉਕਤ ਕੁੜੀ ਨੇ ਨਵਨੀਤ ਚੋਪੜਾ ਤੋਂ ਉਕਤ ਖਰਚਾ ਮੰਗਿਆ ਤਾਂ ਉਹ ਕਿਸੇ ਕੰਮ ’ਚ ਰੁੱਝਿਆ ਹੋਇਆ ਸੀ, ਜਿਸ ਕਾਰਨ ਮੈਂ ਰਕਮ ਟਰਾਂਸਫਰ ਕਰਨ ਲਈ ਕੁੜੀ ਤੋਂ ਅਕਾਊਂਟ ਨੰਬਰ ਮੰਗਿਆ ਤਾਂ ਦਿਸ਼ਾ ਨੇ ਕਿਹਾ ਕਿ ਉਹ ਢਕੌਲੀ ਦੇ ਹੋਟਲ ਸਨਵਿਯੂ ਦੀ ਲੋਕੇਸ਼ਨ ’ਤੇ ਪੁੱਜ ਕੇ ਪੈਸੇ ਦੇ ਜਾਵੇ। ਜਦੋਂ ਦੁਪਹਿਰ ਕਰੀਬ 2.30 ਵਜੇ ਉਹ ਹੋਟਲ ਪੁੱਜਾ ਤਾਂ ਦਿਸ਼ਾ ਉਰਫ਼ ਦੀਕਸ਼ਾ ਕਮਰਾ ਨੰਬਰ-205 'ਚ ਉਸ ਨਾਲ ਛੇੜਛਾੜ ਕਰਦਿਆਂ ਅਸ਼ਲੀਲ ਹਰਕਤਾਂ ਕਰਨ ਲੱਗੀ। ਇਸੇ ਦੌਰਾਨ ਕਮਰੇ ਦੇ ਬਾਥਰੂਮ 'ਚੋਂ ਹੋਰ ਦੋ ਮੁੰਡੇ ਤੇ ਇਕ ਕੁੜੀ ਮੋਬਾਇਲ ਫੋਨ ਲੈ ਕੇ ਆ ਗਏ, ਜਿਨ੍ਹਾਂ ਨੇ ਮੇਰੀ ਕੁੱਟਮਾਰ ਕਰਦਿਆਂ ਮੇਰਾ ਫੋਨ, ਕਾਰ ਦੀ ਚਾਬੀ, ਏ. ਟੀ. ਐੱਮ. ਅਤੇ ਜੇਬ 'ਚੋਂ ਕਰੀਬ 22 ਹਜ਼ਾਰ ਦੀ ਨਕਦੀ ਕੱਢ ਕੇ ਕਮਰੇ 'ਚ ਬੰਦ ਕਰ ਦਿੱਤਾ, ਜਿਸ ਦੌਰਾਨ ਇਸ ਗਿਰੋਹ ਦੇ ਮੈਂਬਰਾਂ ਨੇ ਕਿਹਾ ਕਿ ਇਕ ਲੱਖ ਰੁਪਏ ਹੋਰ ਦੇਵੇ, ਨਹੀਂ ਤਾਂ ਦਿਸ਼ਾ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਗਾ ਕੇ ਮਾਮਲਾ ਦਰਜ ਕਰਵਾਵਾਂਗੇ, ਤਾਂ ਮੈਂ ਏ. ਟੀ. ਐੱਮ. ਤੋਂ 15 ਹਜ਼ਾਰ ਦੇਣ ਸਮੇਤ 15 ਦਸੰਬਰ ਦੀ ਤਾਰੀਖ਼ ਪਾ ਕੇ 50 ਹਜ਼ਾਰ ਰੁਪਏ ਦਾ ਬੈਂਕ ਚੈੱਕ ਵੀ ਦੇ ਦਿੱਤਾ।
ਇਹ ਵੀ ਪੜ੍ਹੋ : ਵਟਸਐਪ ਕਾਲ ਕਰਕੇ ਪਾਕਿਸਤਾਨ ਤੋਂ ਮੰਗਵਾਈ 'ਹੈਰੋਇਨ', ਤਸਕਰ ਸਮੇਤ ਕਰੋੜਾਂ ਦਾ ਨਸ਼ਾ ਬਰਾਮਦ
ਅੱਗੋਂ ਫਿਰ ਧਮਕਾਉਂਦਿਆਂ ਕਿਹਾ ਕਿ ਜੇਕਰ ਤੇਰਾ ਚੈੱਕ ਬਾਊਂਸ ਹੋ ਗਿਆ ਤਾਂ ਅਸੀਂ ਅਦਾਲਤ 'ਚ ਜਬਰ-ਜ਼ਿਨਾਹ ਦਾ ਕੇਸ ਪਾਵਾਂਗੇ, ਜਿਸ ਸਬੰਧੀ ਸੁਸ਼ੀਲ ਕੁਮਾਰ ਨੇ ਪੁਲਸ ਨੂੰ ਸੂਚਿਤ ਕੀਤਾ। ਸਮੂਹ ਮਾਮਲੇ ਦੀ ਪੜਤਾਲ ਉਪਰੰਤ ਦੋਸ਼ੀਆਂ ਤੋਂ ਮੁੱਦਈ ਵਲੋਂ ਦਿੱਤਾ ਹੋਇਆ 50 ਹਜ਼ਾਰ ਰੁਪਏ ਦਾ ਚੈੱਕ ਵੀ ਬਰਾਮਦ ਕੀਤਾ ਗਿਆ ਅਤੇ ਗਿਰੋਹ ਮੈਂਬਰ ਭੁਪਿੰਦਰ ਸ਼ਰਮਾ ਉਰਫ਼ ਬੰਟੀ, ਏਕਤਾ ਰਾਜਪੂਤ ਉਰਫ਼ ਸੋਨਾ ਅਤੇ ਕਪਿਲ ਚੋਪੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਵਨੀਤ ਚੋਪੜਾ ਨੇ ਕਿਹਾ ਸੀ, ਉਸੇ ਦੇ ਕਹਿਣ ’ਤੇ ਇਹ ਸਾਜਿਸ਼ ਰਚੀ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਨਵਨੀਤ ਚੋਪੜਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦਿਸ਼ਾ ਦੇ ਦਿੱਲੀ ਪੁੱਜਣ 'ਤੇ ਉਸ ਦੀ ਤਲਾਸ਼ ਜਾਰੀ ਹੈ। ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਨੋਟ : ਕੁੜੀਆਂ ਵੱਲੋਂ ਵਿਅਕਤੀਆਂ ਨੂੰ ਝੂਠੇ ਜਬਰ-ਜ਼ਿਨਾਹ ਦੇ ਮਾਮਿਲਆਂ 'ਚ ਫਸਾਉਣ ਸਬੰਧੀ ਦਿਓ ਰਾਏ