4 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਸਹਿਮੇ ਇਲਾਕਾ ਨਿਵਾਸੀ

Friday, Dec 15, 2023 - 12:32 AM (IST)

4 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਸਹਿਮੇ ਇਲਾਕਾ ਨਿਵਾਸੀ

ਲੁਧਿਆਣਾ (ਸਿਆਲ) : ਫਿਰੋਜ਼ਪੁਰ ਰੋਡ 'ਤੇ ਸਥਿਤ ਸੁਨੀਲ ਪਾਰਕ ਇਲਾਕੇ ’ਚ ਪੈਦਲ ਜਾ ਰਹੀ ਬੱਚੀ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਇਲਾਕਾ ਨਿਵਾਸੀਆਂ ਕਮਲ ਗੁਪਤਾ, ਰਾਜੀਵ ਕਤਨਾ, ਪ੍ਰਕਾਸ਼ ਦੁੱਗਲ, ਅਸ਼ੋਕ ਸਿਆਲ ਤੇ ਪ੍ਰਵੀਨ ਚੁੱਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਨੀਲ ਪਾਰਕ ਦੇ ਨਾਲ ਨਿਊ ਪ੍ਰੋਫੈਸਰ ਕਾਲੋਨੀ, ਮਹਾਵੀਰ ਕਾਲੋਨੀ, ਮਹਾਵੀਰ ਨਗਰ, ਰਾਜੌਰੀ ਗਾਰਡਨ, ਬਾੜੇਵਾਲ ਰੋਡ ਆਦਿ ਕਈ ਪਾਸ਼ ਰਿਹਾਇਸ਼ੀ ਕਾਲੋਨੀਆਂ ਲੱਗਦੀਆਂ ਹਨ। ਇਨ੍ਹਾਂ ਕਾਲੋਨੀਆਂ ’ਚ ਅਵਾਰਾ ਕੁੱਤਿਆਂ ਨੇ ਆਪਣੀ ਅੱਤ ਇਸ ਤਰ੍ਹਾਂ ਮਚਾ ਰੱਖੀ ਹੈ ਕਿ ਦੋਪਹੀਆ ਵਾਹਨਾਂ ਅਤੇ ਪੈਦਲ ਆਉਣ-ਜਾਣ ਵਾਲਿਆਂ ਦਾ ਵੀ ਚੱਲਣਾ ਮੁਸ਼ਕਿਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਬੱਚੇ ਨੂੰ ਸਕੂਲ ਛੱਡ ਕੇ ਆ ਰਿਹਾ ਸੀ ਘਰ, ਅਚਾਨਕ ਇੱਟਾਂ-ਰੋੜਿਆਂ ਨਾਲ ਹੋ ਗਿਆ ਹਮਲਾ, ਘਟਨਾ CCTV 'ਚ ਕੈਦ

ਉਨ੍ਹਾਂ ਦੱਸਿਆ ਕਿ ਉਕਤ ਨੰਨ੍ਹੀ ਬੱਚੀ ਮਾਨਸੀ, ਜਿਸ ਦੀ ਉਮਰ 4 ਸਾਲ ਹੈ, ਪੈਦਲ ਜਾ ਰਹੀ ਸੀ, ਜਿਸ ਕਾਰਨ ਪਹਿਲਾਂ ਇਕ ਅਵਾਰਾ ਕੁੱਤਾ ਉਸ ’ਤੇ ਝਪਟ ਪਿਆ। ਉਸ ਤੋਂ ਬਾਅਦ ਹੋਰ ਕੁੱਤਿਆਂ ਦੇ ਝੁੰਡ ਨੇ ਹਮਲਾ ਕਰਕੇ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਉਹ ਮੂੰਹ ਅਤੇ ਸਰੀਰ ਦੇ ਕਈ ਹਿੱਸਿਆਂ ਤੋਂ ਗੰਭੀਰ ਜ਼ਖ਼ਮੀ ਹੋ ਗਈ ਹੈ। ਇਲਾਕਾ ਨਿਵਾਸੀਆਂ ਨੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਇਲਾਕਿਆਂ ’ਚ ਵਧ ਰਹੇ ਅਵਾਰਾ ਕੁੱਤਿਆਂ ਦੀ ਅੱਤ ਤੋਂ ਸਥਾਨਕ ਨਿਵਾਸੀਆਂ ਨੂੰ ਰਾਹਤ ਦਿਵਾਈ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News