ਸਾਹਮਣੇ ਆਈ ਬੱਸ ''ਚ ਪੁਲਸ ਮੁਲਾਜ਼ਮ ਦੀ ਬਦਸਲੂਕੀ ਦੀ ਸ਼ਿਕਾਰ ਹੋਈ ਲੜਕੀ, ਖੋਲ੍ਹੀ ਘਟੀਆ ਹਰਕਤਾਂ ਦੀ ਪੋਲ (ਤਸਵੀਰਾਂ)

Saturday, Jul 22, 2017 - 03:45 PM (IST)

ਸਾਹਮਣੇ ਆਈ ਬੱਸ ''ਚ ਪੁਲਸ ਮੁਲਾਜ਼ਮ ਦੀ ਬਦਸਲੂਕੀ ਦੀ ਸ਼ਿਕਾਰ ਹੋਈ ਲੜਕੀ, ਖੋਲ੍ਹੀ ਘਟੀਆ ਹਰਕਤਾਂ ਦੀ ਪੋਲ (ਤਸਵੀਰਾਂ)

ਪਟਿਆਲਾ— ਸੰਗਰੂਰ ਤੋਂ ਪਾਤੜਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਵਿਚ ਸਵਾਰ ਪੁਲਸ ਮੁਲਾਜ਼ਮ ਵੱਲੋਂ ਕੀਤੀ ਬਦਸਲੂਕੀ ਦੀ ਸ਼ਿਕਾਰ ਹੋਈ ਲੜਕੀ ਨੇ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਲੜਕੀ ਨਾਲ ਬਦਸਲੂਕੀ ਕਰਨ ਵਾਲੇ ਪੁਲਸ ਮੁਲਾਜ਼ਮ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਸ ਲੜਕੀ ਨੇ ਸਾਹਮਣੇ ਆ ਕੇ ਆਪਣਾ ਬਿਆਨ ਦਿੱਤਾ। ਲੜਕੀ ਨੇ ਦੱਸਿਆ ਕਿ ਬੱਸ ਵਿਚ ਕਿਵੇਂ ਪੁਲਸ ਮੁਲਾਜ਼ਮ ਨੇ ਉਸ ਨਾਲ ਕਿਸ ਤਰ੍ਹਾਂ ਘਟੀਆ ਹਰਕਤ ਕੀਤੀ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ। ਇਸ ਦੌਰਾਨ ਬੱਸ ਵਿਚ ਸਵਾਰ ਇਕ ਨੌਜਵਾਨ ਨੇ ਪੁਲਸ ਮੁਲਾਜ਼ਮ ਤੋਂ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਥੱਪੜ ਤੱਕ ਜੜਿਆ ਪਰ ਇਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਟਲਿਆ ਨਹੀਂ। ਇਸ ਝਗੜਾ ਵਧਦਾ-ਵਧਦਾ ਵਧ ਗਿਆ ਅਤੇ ਅੰਤ ਉਕਤ ਨੌਜਵਾਨ ਨੇ ਬੱਸ ਤੋਂ ਹੇਠਾਂ ਉਤਰ ਕੇ ਪੁਲਸ ਮੁਲਾਜ਼ਮ ਦਾ ਕੁਟਾਪਾ ਚਾੜ੍ਹਿਆ। ਇੰਨਾਂ ਹੀ ਨਹੀਂ ਬਾਕੀ ਲੋਕਾਂ ਨੇ ਵੀ ਉਸ ਦਾ ਸਾਥ ਦਿੱਤਾ। 
ਇੱਥੇ ਦੱਸ ਦੇਈਏ ਕਿ ਪੁਲਸ ਮੁਲਾਜ਼ਮ ਜੀ. ਆਰ. ਪੀ. ਦਾ ਏ. ਐੱਸ. ਆਈ. ਹੈ। ਘਟਨਾ ਦੇ ਸਮੇਂ ਉਹ ਨਸ਼ੇ ਵਿਚ ਟੱਲੀ ਸੀ। ਇਸ ਘਟਨਾ ਦੀ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਫੇਸਬੁੱਕ 'ਤੇ ਸ਼ੇਅਰ ਕਰਕੇ ਇਸ ਦੀ ਨਿਖੇਧੀ ਕੀਤੀ ਸੀ ਅਤੇ ਕਾਂਗਰਸ ਸਰਕਾਰ ਤੋਂ ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।


Related News