ਹਾਈ ਵੋਲਟੇਜ ਤਾਰਾ ਦੀ ਲਪੇਟ ''ਚ ਆਈ ਕੁੜੀ, ਬੁਰੀ ਤਰ੍ਹਾਂ ਝੁਲਸੀ

Monday, Jun 17, 2019 - 03:45 PM (IST)

ਹਾਈ ਵੋਲਟੇਜ ਤਾਰਾ ਦੀ ਲਪੇਟ ''ਚ ਆਈ ਕੁੜੀ, ਬੁਰੀ ਤਰ੍ਹਾਂ ਝੁਲਸੀ

ਟਾਂਡਾ ਉੜਮੁੜ (ਪੰਡਿਤ) : ਬੇਟ ਇਲਾਕੇ 'ਚ ਸਥਿਤ ਰਾਨੀਪਿੰਡ ਵਿਖੇ ਸੋਮਵਾਰ ਸਵੇਰੇ ਹਵੇਲੀ ਦੀ ਛੱਤ ਤੋਂ ਗੁਜ਼ਰਦੀਆਂ ਨੀਵੀਆਂ ਹਾਈ ਵੋਲਟੇਜ ਤਾਰਾ ਦੀ ਲਪੇਟ ਵਿਚ ਆਉਣ ਕਾਰਨ ਇਕ 18 ਵਰ੍ਹਿਆਂ ਦੀ ਲੜਕੀ ਬੁਰੀ ਤਰ੍ਹਾਂ ਝੁਲਸ ਗਈ। ਇਸ ਹਾਦਸੇ ਤੋਂ ਬਾਅਦ ਜ਼ਖਮੀ ਹੋਈ ਲੜਕੀ ਜਸ਼ਨਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਲੜਕੀ ਦਾ ਇਲਾਜ ਕਰ ਰਹੇ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਰੀਰ 'ਤੇ ਲਗਭਗ 15 ਫ਼ੀਸਦੀ ਇਲੈਕਟ੍ਰਿਕ ਬਰਨ ਹੈ। ਲੜਕੀ ਕਿਨ੍ਹਾਂ ਹਾਲਾਤ ਵਿਚ ਕਰੰਟ ਦੀ ਲਪੇਟ ਵਿਚ ਆਈ ਪਤਾ ਨਹੀਂ ਲੱਗ ਸਕਿਆ ਹੈ।


author

Gurminder Singh

Content Editor

Related News