ਮਾਛੀਵਾੜਾ ਨੇੜੇ ਸ਼ਰਮਨਾਕ ਘਟਨਾ, ਨਾਬਾਲਗ ਲੜਕੇ ਨੇ ਪੰਜ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

04/24/2022 11:38:44 PM

ਮਾਛੀਵਾੜਾ (ਟੱਕਰ) : ਮਾਛੀਵਾੜਾ ਥਾਣਾ ਅਧੀਨ ਆਉਂਦੇ ਇਕ ਪਿੰਡ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨਾਬਾਲਗ ਲੜਕੇ ਨੇ ਪੰਜ ਸਾਲਾ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।  ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਜਮਾਤ ਵਿਚ ਪੜ੍ਹਦੀ ਬੱਚੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਉਸਦੇ ਪਿਸ਼ਾਬ ਕਰਨ ਵਾਲੀ ਜਗ੍ਹਾ ’ਤੇ ਦਰਦ ਹੋ ਰਿਹਾ ਹੈ। ਜਦੋਂ ਬੱਚੀ ਮਾਂ ਨੇ ਬੱਚੀ ਤੋਂ ਗੰਭੀਰਤਾ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਲੜਕਾ ਉਸਨੂੰ ਲੁਕਣ ਮੀਚੀ ਖੇਡਣ ਦਾ ਬਹਾਨਾ ਬਣਾ ਕੇ ਆਪਣੇ ਘਰ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਗ਼ਲਤ ਕੰਮ ਕੀਤਾ, ਤਜਿਸ ਕਾਰਨ ਉਸਦੇ ਦਰਦ ਹੋ ਰਿਹਾ ਹੈ। ਬਲਾਤਕਾਰ ਕਰਨ ਵਾਲੇ ਮੁਲਜ਼ਮ ਲੜਕੇ ਦੀ ਉਮਰ 14 ਸਾਲ ਦੱਸੀ ਜਾ ਹੈ।

ਇਹ ਵੀ ਪੜ੍ਹੋ : ਪਤਨੀ ਤੇ 10 ਮਹੀਨਿਆਂ ਦੀ ਧੀ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ, ਇੰਝ ਦਿੱਤੀ ਸੀ ਦਿਲ ਕੰਬਾਊ ਮੌਤ

ਮਾਂ ਨੂੰ ਜਦੋਂ ਧੀ ਨਾਲ ਹੋਈ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਨ੍ਹਾਂ ਇਸ ਦੀ ਜਾਣਕਾਰੀ ਪਤੀ ਨੂੰ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵਲੋਂ ਥਾਣਾ ਮਾਛੀਵਾੜਾ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ। ਉਧਰ ਮੌਕੇ ’ਤੇ ਪਹੁੰਚੀ ਪੁਲਸ ਨੇ ਪੀੜਤ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਕਰ ਲਿਆ ਗਿਆ ਹੈ । ਪੁਲਸ ਵਲੋਂ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ। ਪੀੜਤ ਬੱਚੀ ਦੇ ਮਾਤਾ ਪਿਤਾ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਧਰ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : 38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ, ਤਸਵੀਰਾਂ ਖਿੱਚ ਕੇ 5 ਮਹੀਨਿਆਂ ਤੱਕ ਰੋਲਦਾ ਰਿਹਾ ਪੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News