ਬਠਿੰਡਾ ਦੇ ਪਿੰਡ ਭਾਗੀਵਾਂਦਰ ''ਚ ਵਾਪਰੀ ਘਟਨਾ, ਗਈ 11 ਸਾਲਾ ਲੜਕੀ ਦੀ ਜਾਨ
Tuesday, Jun 13, 2017 - 02:23 PM (IST)
ਬਠਿੰਡਾ (ਮਨੀਸ਼) : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਇਕ 11 ਸਾਲਾ ਲੜਕੀ ਦੀ ਘਰ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਲੜਕੀ ਦਾ ਨਾਮ ਨਰਿੰਦਰ ਕੌਰ ਹੈ ਅਤੇ ਉਹ ਭਾਗੀਵਾਂਦਰ ਆਪਣੇ ਨਾਨਕੇ ਘਰ ਗਰਮੀਆਂ ਦੀ ਛੁੱਟੀਆਂ ਕੱਟਣ ਆਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਲੜਕੀ ਦੇ ਪਿਤਾ ਦੀ ਦੋ ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਦੋ ਭਰਾ ਭੈਣ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਾਵਰ ਕਾਮ ਨੂੰ ਘਰਾਂ ਦੇ ਉਪਰੋਂ ਲੰਘਦੀਆਂ ਤਾਰਾਂ ਚੁੱਕਣ ਦੀ ਮੰਗ ਕੀਤੀ ਗਈ ਸੀ ਪਰ ਵਿਭਾਗ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਅੱਜ ਇਹ ਅਣਹੋਣੀ ਵਾਪਰ ਗਈ।
