ਮੁੰਡੇ ਦੀਆਂ ਧਮਕੀਆਂ ਤੋਂ ਤੰਗ ਆਈ ਕੁੜੀ ਨੇ ਖਾਦੀਆਂ ਨੀਂਦ ਦੀਆਂ ਗੋਲੀਆਂ, ਫਿਰ ਮਾਰ ’ਤੀ ਛੱਤ ਤੋਂ ਛਾਲ

Tuesday, Jul 06, 2021 - 05:31 PM (IST)

ਮੁੰਡੇ ਦੀਆਂ ਧਮਕੀਆਂ ਤੋਂ ਤੰਗ ਆਈ ਕੁੜੀ ਨੇ ਖਾਦੀਆਂ ਨੀਂਦ ਦੀਆਂ ਗੋਲੀਆਂ, ਫਿਰ ਮਾਰ ’ਤੀ ਛੱਤ ਤੋਂ ਛਾਲ

ਰਾਜਪੁਰਾ (ਮਸਤਾਨਾ) : ਆਪਣੀ ਰਿਸ਼ਤੇਦਾਰੀ ’ਚ ਗਈ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਕੁੜੀ ਦੀ ਸ਼ਿਕਾਇਤ ’ਤੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਕੁੱਝ ਦਿਨਾਂ ਲਈ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ’ਚ ਰਹਿਣ ਲਈ ਆਈ ਹੋਈ ਸੀ। ਜਦੋਂ ਵੀ ਉਹ ਕਿਤੇ ਵੀ ਜਾਂਦੀ ਸੀ ਤਾਂ ਰਾਜਪੁਰਾ ਵਾਸੀ ਬਲਦੇਵ ਉਸ ਦਾ ਪਿੱਛਾ ਕਰਦਾ ਸੀ। ਉਸ ਨੂੰ ਤੰਗ-ਪ੍ਰੇਸ਼ਾਨ ਵੀ ਕਰਦਾ ਸੀ।

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਜਗਦੀਪ ਢਿੱਲੋਂ ਦੇ ਨੌਜਵਾਨ ਪੁੱਤਰ ਦੀ ਕੈਨੇਡਾ ’ਚ ਮੌਤ

ਬੀਤੀ ਸ਼ਾਮ ਉਸ ਨੇ ਕੁੜੀ ਨੂੰ ਫੋਨ ਕਰ ਕੇ ਮਿਲਣ ਲਈ ਕਿਹਾ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦਵੇਗਾ। ਇਸ ’ਤੇ ਕੁੜੀ ਨੇ ਪ੍ਰੇਸ਼ਾਨ ਹੋ ਕੇ ਘਰ ’ਚ ਪਈਆਂ ਨੀਂਦ ਦੀਆਂ ਗੋਲੀਆਂ ਖਾ ਲਈਆਂ ਅਤੇ ਛੱਤ ਤੋਂ ਛਾਲ ਮਾਰ ਦਿੱਤੀ। ਜ਼ਖਮੀ ਹੋ ਜਾਣ ’ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਕੁੜੀ ਦੇ ਬਿਆਨਾਂ ’ਤੇ ਉਕਤ ਮੁੰਡੇ ਖ਼ਿਲਾਫ਼ ਧਾਰਾ 354ਏ, 354ਡੀ, 506 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ


author

Gurminder Singh

Content Editor

Related News

News Hub