ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਵਾਲੇ ਕੇਸ ''ਚ ਦਿਲਪ੍ਰੀਤ ਢਾਹਾਂ 7 ਦਿਨ ਦੇ ਪੁਲਸ ਰਿਮਾਂਡ ''ਤੇ
Tuesday, Jul 31, 2018 - 05:46 AM (IST)

ਮੋਹਾਲੀ(ਕੁਲਦੀਪ)-ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਮਲੇ ਵਿਚ ਪੁਲਸ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ ਬਾਬਾ ਕੋਲੋਂ ਪੁਲਸ ਹੁਣ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਵਾਲੇ ਮਾਮਲੇ ਵਿਚ ਪੁੱਛਗਿਛ ਕਰੇਗੀ। ਪਰਮੀਸ਼ ਵਰਮਾ ਵਾਲੇ ਕੇਸ ਵਿਚ 7 ਦਿਨ ਦਾ ਰਿਮਾਂਡ ਖਤਮ ਹੋਣ 'ਤੇ ਪੁਲਸ ਨੇ ਅੱਜ ਦਿਲਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ । ਇਸ ਦੌਰਾਨ ਪੁਲਸ ਨੇ ਅਦਾਲਤ ਵਿਚ ਇਕ ਦੂਜੀ ਐਪਲੀਕੇਸ਼ਨ ਦਰਜ ਕਰਕੇ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਵਾਲੇ ਕੇਸ ਵਿਚ ਪੁੱਛਗਿੱਛ ਲਈ ਰਿਮਾਂਡ ਮੰਗਿਆ । ਮਾਣਯੋਗ ਅਦਾਲਤ ਨੇ ਪੁਲਸ ਦੀ ਡਿਮਾਂਡ 'ਤੇ ਦਿਲਪ੍ਰੀਤ ਨੂੰ ਹੁਣ ਗਿੱਪੀ ਵਾਲੇ ਕੇਸ ਵਿਚ 7 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ।