ਸੁਸ਼ੀਲ ਕੁਮਾਰ ਰਿੰਕੂ ਦੀ ਮਿਹਨਤ ਰੰਗ ਲਿਆਈ, ਜਲੰਧਰ ਨੂੰ ਮਿਲੀ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫ਼ਾ

Thursday, Dec 28, 2023 - 06:23 PM (IST)

ਸੁਸ਼ੀਲ ਕੁਮਾਰ ਰਿੰਕੂ ਦੀ ਮਿਹਨਤ ਰੰਗ ਲਿਆਈ, ਜਲੰਧਰ ਨੂੰ ਮਿਲੀ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫ਼ਾ

ਜਲੰਧਰ (ਬਿਊਰੋ) : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਸਖ਼ਤ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਜਲੰਧਰ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਦੇ ਚੱਲ ਰਹੇ ਸ਼ੈਡਿਊਲ ’ਚ ਸ਼ਾਮਲ ਕੀਤਾ ਗਿਆ। ਰੇਲਵੇ ਵੱਲੋਂ ਇਹ ਨਵੀਂ ਟਰੇਨ 30 ਦਸੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਜੋ ਹੁਣ ਜਲੰਧਰ ਵਿਖੇ ਵੀ ਰੁਕੇਗੀ। ਇਸ ਤੋਂ ਪਹਿਲਾਂ ਇਸ ਰੇਲਗੱਡੀ ਨੂੰ ਜਲੰਧਰ ’ਚ ਸਟਾਪੇਜ ਨਾ ਦਿੱਤੇ ਜਾਣ ਦੀਆਂ ਖ਼ਬਰਾਂ ਕਾਰਨ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਗਈ ਸੀ। ਜ਼ਿਕਰਯੋਗ ਹੈ ਕਿ 20 ਦਸੰਬਰ ਨੂੰ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਇਸ ਅਹਿਮ ਮੁੱਦੇ ’ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਨੇ ਇਸ ਰੇਲ ਗੱਡੀ ਨੂੰ ਜਲੰਧਰ ’ਚ ਸਟਾਪੇਜ ਦੇਣ ਦੀ ਮੰਗ ਰੱਖੀ ਸੀ। ਪੰਜਾਬ ਦਾ ਸ਼ਹਿਰ ਅਤੇ ਐੱਨ.ਆਰ.ਆਈ. ਹੱਬ। ਨਵੇਂ ਸ਼ੈਡਿਊਲ ਅਨੁਸਾਰ ਇਹ ਰੇਲ ਗੱਡੀ ਜਲੰਧਰ ਤੋਂ ਸਵੇਰੇ 9:26 ’ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 1:50 ’ਤੇ ਦਿੱਲੀ ਪਹੁੰਚੇਗੀ, ਇਸੇ ਤਰ੍ਹਾਂ ਇਹ ਦਿੱਲੀ ਤੋਂ ਦੁਪਹਿਰ 3:15 ’ਤੇ ਰਵਾਨਾ ਹੋਵੇਗੀ ਅਤੇ ਸ਼ਾਮ 7:26 ’ਤੇ ਜਲੰਧਰ ਪਹੁੰਚੇਗੀ। ਇਹ ਟਰੇਨ ਹਫ਼ਤੇ ’ਚ 6 ਦਿਨ ਚੱਲੇਗੀ। ਸੰਸਦ ਮੈਂਬਰ ਰਿੰਕੂ ਨੇ ਰੇਲ ਮੰਤਰੀ ਨੂੰ ਦੱਸਿਆ ਸੀ ਕਿ ਜਲੰਧਰ ਸੂਬੇ ਦਾ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਹੈ ਅਤੇ ਇੱਕ ਐੱਨ.ਆਰ.ਆਈ. ਹੱਬ ਵੀ ਹੈ। ਜਲੰਧਰ ਵਿਖੇ ਇਸ ਰੇਲਗੱਡੀ ਦੇ ਰੁਕਣ ਨਾਲ ਉੱਦਮੀਆਂ, ਕਾਰੋਬਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਜਲੰਧਰ ਅਤੇ ਨਵੀਂ ਦਿੱਲੀ ਵਿਚਕਾਰ ਇਸ ਹਾਈ ਸਪੀਡ ਟਰੇਨ ’ਚ ਸਫਰ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ, ਪ੍ਰਸ਼ਾਸਨ ਵੱਲੋਂ ਡਰਾਈਵਿੰਗ ਸਮੇਂ ਲੋਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਸਲਾਹ

ਇਸ ਨਾਲ ਨਾ ਸਿਰਫ਼ ਰੇਲਵੇ ਨੂੰ ਫਾਇਦਾ ਹੋਵੇਗਾ ਸਗੋਂ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ। ਰਿੰਕੂ ਨੇ ਪਹਿਲਾਂ ਤੋਂ ਚੱਲ ਰਹੀ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿਖੇ ਸਟਾਪੇਜ ਦੇਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਰੇਲਗੱਡੀ ਨੂੰ ਜਲੰਧਰ ਵਿੱਚ ਸਟਾਪੇਜ ਦੇਣ ਨਾਲ ਜਲੰਧਰ ਤੋਂ ਮਾਤਾ ਵੈਸ਼ਨੋ ਦੇਵੀ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ, ਜੋ ਲਗਭਗ ਅੱਧੇ ਸਮੇਂ ’ਚ ਉੱਥੇ ਪਹੁੰਚ ਸਕਣਗੇ। ਸੰਸਦ ਮੈਂਬਰ ਰਿੰਕੂ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਜਲੰਧਰ ਪੰਜਾਬ ਦਾ ਵੱਡਾ ਸਟੇਸ਼ਨ ਹੈ। ਇਸ ਸਟੇਸ਼ਨ ’ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਂਦੇ ਹਨ।  

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨਹੀਂ ਹੋਏ ‘ਸਿਟ’ ਅੱਗੇ ਪੇਸ਼, ਹੁਣ ਇਸ ਤਾਰੀਖ਼ ਨੂੰ ਮੁੜ ਪੇਸ਼ ਹੋਣ ਦੇ ਹੁਕਮ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News