ਖਾਤਾ ਧਾਰਕਾਂ ਲਈ ਤੋਹਫਾ : ਰਲੇਵੇਂ ਤੋਂ ਬਾਅਦ ਇਸ ਸਰਕਾਰੀ ਬੈਂਕ ਨੇ ਕੀਤਾ ਵੱਡਾ ਐਲਾਨ
Tuesday, Apr 07, 2020 - 03:59 PM (IST)
ਨਵੀਂ ਦਿੱਲੀ - ਭਾਰਤ ਦੇ 10 ਸਰਕਾਰੀ ਬੈਂਕਾਂ ਦਾ 1 ਅਪ੍ਰੈਲ ਰਲੇਵਾਂ ਕਰ ਦਿੱਤਾ ਗਿਆ ਹੈ ਅਜਿਹੇ 'ਚ ਬੈਂਕ ਗਾਹਕਾਂ ਦੇ ਖਾਤੇ ਤਾਂ ਬਦਲ ਦਿੱਤੇ ਗਏ ਹਨ ਪਰ ਹੁਣ ਉਨ੍ਹਾਂ ਨੂੰ ਵੱਡਾ ਫਾਇਦਾ ਵੀ ਹੋਣ ਵਾਲਾ ਹੈ। ਦਰਅਸਲ ਮਰਜ ਹੋਣ ਵਾਲੇ ਬੈਂਕਾਂ ਵਿਚੋਂ ਇਕ ਕੇਨਰਾ ਬੈਂਕ ਵੀ ਹੈ, ਜਿਸ ਨੇ ਸਿੰਡੀਕੇਟ ਬੈਂਕ ਵਿਚ ਰਲੇਵੇਂ ਤੋਂ ਬਾਅਦ ਇਕ ਵੱਡਾ ਐਲਾਨ ਕੀਤਾ ਹੈ।
ਕਰਜ਼ਾ ਵਿਆਜ ਦਰ ਘਟਾਈ
ਕਨੈਰਾ ਬੈਂਕ ਨੇ ਰਲੇਵੇਂ ਤੋਂ ਬਾਅਦ ਪਹਿਲੀ ਵਾਰ ਮਾਰਜਨਲ ਕਾਸਟ ਆਫ ਲੈਂਡਿੰਗ ਰੇਟਸ (ਐਮ.ਸੀ.ਐਲ.ਆਰ.) ਨੂੰ ਘਟਾ ਦਿੱਤਾ ਹੈ। ਯਾਨੀ ਕਿ ਹੁਣ ਇਸ ਬੈਂਕ ਦੇ ਖਾਤਾ ਧਾਰਕ, ਜਿਨ੍ਹਾਂ ਨੂੰ ਸਿੰਡੀਕੇਟ ਬੈਂਕ ਵਿਚ ਟਰਾਂਂਸਫਰ ਕਰ ਦਿੱਤਾ ਗਿਆ ਹੈ, ਉਹ ਸਸਤੀਆਂ ਵਿਆਜ ਦਰਾਂ ‘ਤੇ ਘਰ ਅਤੇ ਕਾਰ ਲੋਨ ਪ੍ਰਾਪਤ ਕਰ ਸਕਨਗੇ। ਇੰਨਾ ਹੀ ਨਹੀਂ ਸਿੰਡੀਕੇਟ ਬੈਂਕ ਦੇ ਖਾਤਾ ਧਾਰਕਾਂ ਨੂੰ ਵੀ ਲਾਭ ਮਿਲੇਗਾ।
ਸਿੰਡੀਕੇਟ ਬੈਂਕ ਖਾਤਾ ਧਾਰਕਾਂ ਨੂੰ ਵੀ ਲਾਭ
ਬੈਂਕ ਵਿਚ ਵਿਆਜ ਦਰਾਂ 'ਚ ਕਟੌਤੀ ਦਾ ਲਾਭ ਉਨ੍ਹਾਂ ਖਾਤਾਧਾਰਕਾਂ ਨੂੰ ਮਿਲੇਗਾ ਜਿਹੜੇ ਗਾਹਕਾਂ ਗਾ ਪਹਿਲਾਂ ਤੋਂ ਹੀ ਬੈਂਕ ਵਿਚ ਲੋਨ ਚਲ ਰਿਹਾ ਹੈ। ਹੁਣ ਉਨ੍ਹਾਂ ਨੂੰ ਈ.ਐਮ.ਆਈ. ਦੇ ਘਟਣ ਦਾ ਲਾਭ ਵੀ ਮਿਲੇਗਾ। ਇਹ ਨਵੀਂਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਸਕਣਗੀਆਂ।
ਬੈਂਕ ਨੇ ਘੱਟ ਕੀਤੀ ਵਿਆਜ ਦਰ
ਇਸ ਫੈਸਲੇ ਦੇ ਤਹਿਤ ਕੇਨਰਾ ਬੈਂਕ ਨੇ ਇਕ ਸਾਲ ਦੇ ਕਾਰਜਕਾਲ ਵਾਲੇ ਕਰਜ਼ਿਆਂ ਲਈ 0.35 ਪ੍ਰਤੀਸ਼ਤ, ਛੇ ਮਹੀਨਿਆਂ ਦੇ ਕਾਰਜਕਾਲ ਵਾਲੇ ਕਰਜ਼ਿਆਂ ਲਈ 0.30 ਪ੍ਰਤੀਸ਼ਤ, ਤਿੰਨ ਮਹੀਨਿਆਂ ਦੀ ਮਿਆਦ ਲਈ 0.2 ਪ੍ਰਤੀਸ਼ਤ ਅਤੇ ਇਕ ਮਹੀਨੇ ਜਾਂ ਇਕ ਦਿਨ ਲਈ ਵਿਆਜ ਦਰ ਵਿਚ 0.15 ਪ੍ਰਤੀਸ਼ਤ ਕਟੌਤੀ ਕੀਤੀ ਹੈ।
ਆਰਬੀਆਈ ਦੇ ਰੈਪੋ ਰੇਟ ਵਿੱਚ ਕਟੌਤੀ ਤੋਂ ਬਾਅਦ ਵਿਆਜ ਦਰ ਘਟਾਉਣ ਲਈ ਬੈਂਕਾਂ ਉੱਤੇ ਦਬਾਅ
ਇੰਨਾ ਹੀ ਨਹੀਂ ਬੈਂਕ ਨੇ ਰੈਪੋ ਲਿੰਕਡ ਉਧਾਰ ਦੇਣ ਦੀ ਦਰ (ਆਰ.ਐਲ.ਐਲ.ਆਰ.) ਵਿਚ ਵੀ 0.75 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਕੇਨਰਾ ਬੈਂਕ ਦਾ ਆਰ.ਐਲ.ਐਲ.ਆਰ. 8.05 ਪ੍ਰਤੀਸ਼ਤ ਤੋਂ 7.30 ਫੀਸਦੀ ਤੱਕ ਪਹੁੰਚ ਰਹਿ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਭਾਰਤ ਵਿਚ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਹੋਏ ਲਾਕਡਾਊਨ ਦੇ ਮੱਦੇਨਜ਼ਰ ਰੈਪੋ ਰੇਟ ਵਿਚ ਭਾਰੀ ਕਮੀ ਕਰ ਦਿੱਤੀ ਹੈ। ਇਸ ਕਰਕੇ ਬੈਂਕਾਂ 'ਤੇ ਵਿਆਜ ਦਰ ਨੂੰ ਘਟਾਉਣ ਲਈ ਦਬਾਅ ਵਧਾਇਆ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਦਾ ਮਰੀਜ਼ ਗੁਆਂਢ 'ਚ ਜਾਂ ਆਸਪਾਸ ਮਿਲੇ ਤਾਂ ਕੀ ਕਰੀਏ ?
ਇਨ੍ਹਾਂ ਬੈਂਕਾਂ ਨੇ ਵੀ ਵਿਆਜ ਦਰ ਘਟਾਈ
ਕੇਨਰਾ ਬੈਂਕ ਤੋਂ ਪਹਿਲਾਂ, ਕਈ ਹੋਰ ਬੈਂਕਾਂ ਨੇ ਵੀ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਵਿਚ ਐਸ.ਬੀ.ਆਈ., ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਪੀ. ਐਨ. ਬੀ., ਯੂਨੀਅਨ ਬੈਂਕ ਆਫ਼ ਇੰਡੀਆ, ਬੈਂਕ ਆਫ ਮਹਾਰਾਸ਼ਟਰ ਸ਼ਾਮਲ ਹਨ।
ਇਹ ਵੀ ਪੜ੍ਹੋ : ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ ਦੀ ਸਿੰਗਾਪੁਰ 'ਚ ਹੋਈ ਮੌਤ
ਰਲੇਵੇਂ ਤੋਂ ਬਾਅਦ ਕੇਨਰਾ ਬੈਂਕ ਦੇਸ਼ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣਿਆ
ਬੈਂਕਾਂ ਦੇ ਰਲੇਵੇਂ ਤੋਂ ਬਾਅਦ ਕੇਨਰਾ ਬੈਂਕ ਦੇ ਸਿੰਡੀਕੇਟ ਬੈਂਕ ਵਿਚ ਮਰਜ ਹੋਣ ਤੋਂ ਬਾਅਦ ਇਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣ ਗਿਆ ਹੈ। ਬੈਂਕ ਦੀਆਂ ਦੇਸ਼ ਭਰ ਵਿਚ 10,324 ਬ੍ਰਾਂਚਾਂ ਹਨ।