ਅਸ਼ਲੀਲ ਵੀਡੀਓ ’ਚ ਵਡ਼ਿੰਗ ਦੇ ਰਿਸ਼ਤੇਦਾਰ ਦਾ ਨਾਂ ਲਿਖਣ ’ਤੇ ਭਡ਼ਕੇ ਕਾਂਗਰਸੀ
Wednesday, Aug 28, 2019 - 11:26 AM (IST)

ਗਿੱਦਡ਼ਬਾਹਾ (ਚਾਵਲਾ)– ਬੀਤੀ ਦੇਰ ਸ਼ਾਮ ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਲਗਤਾਰ ਚਲ ਰਹੀ ਇਕ ਅਸ਼ਲੀਲ ਵੀਡੀਓ ’ਚ ਕਿਸੇ ਹੋਰ ਵਿਅਕਤੀ ਨੂੰ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਦਾ ਕਰੀਬੀ ਰਿਸ਼ਤੇਦਾਰ ਦੱਸ ਸਾਜ਼ਿਸ਼ ਕਰਨ ਵਾਲੇ ਅਣਜਾਣ ਵਿਅਕਤੀ ਖਿਲਾਫ ਕਾਂਗਰਸੀ ਆਗੂਆਂ ਨੇ ਜੰਮ ਕੇ ਭਡ਼ਾਸ ਕੱਢੀ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਫੇਸਬੁੱਕ ’ਤੇ ਲਗਾਤਾਰ ਚਲ ਰਹੀ ਇਕ ਅਸ਼ਲੀਲ ਵੀਡੀਓ, ਜਿਸ ’ਚ ਇਕ ਵਿਅਕਤੀ ਕਾਰ ’ਚ ਔਰਤ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਪੋਸਟ ਪਾਉਣ ਵਾਲੇ ਨੇ ਸਾਜ਼ਿਸ਼ ਰਚਦੇ ਹੋਏ ਉਕਤ ਵਿਅਕਤੀ ਨੂੰ ਹਲਕਾ ਵਿਧਾਇਕ ਰਾਜਾ ਵਡ਼ਿੰਗ ਦੇ ਸਾਲੇ ਡੰਪੀ ਦਾ ਨਾਂ ਦੇ ਵਿਧਾਇਕ ਅਤੇ ਉਸਦੇ ਰਿਸ਼ਤੇਦਾਰ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਉਕਤ ਵੀਡੀਓ ’ਚ ਦਿਖਾਈ ਦੇ ਰਿਹਾ ਆਦਮੀ ਡੰਪੀ ਨਾਲੋਂ ਕਾਫੀ ਅਲੱਗ ਦਿਖ ਰਿਹਾ ਸੀ। ਰਾਜਾ ਵਡ਼ਿੰਗ ਦੀ ਸੋਸ਼ਲ ਮੀਡੀਆ ਟੀਮ ਅਤੇ ਸਮੱਰਥਕਾਂ ਨੂੰ ਇਸ ਫੇਕ ਵੀਡੀਓ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਲੋਕਾਂ ਸਾਹਮਣੇ ਡੰਪੀ ਦੀ ਫੋਟੋ ਸਮੇਤ ਆਪਣੀਆਂ ਪੋਸਟਾਂ ਪਾਈਆਂ ਅਤੇ ਉਕਤ ਸਾਜ਼ਿਸ਼ ਰਾਜਾ ਵਡ਼ਿੰਗ ਨੂੰ ਬਦਨਾਮ ਕਰਨ ਲਈ ਰਚੀ ਹੋਣ ਦਾ ਕਿਹਾ। ਉਧਰ ਸਮੱਰਥਕਾਂ ਨੇ ਪ੍ਰਸ਼ਾਸਨ ਤੋਂ ਅਜਿਹਾ ਘਟੀਆ ਕੰਮ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ।