ਬੱਕਰੀਆਂ ਚੋਰੀ ਕਰਨ ਦੇ ਦੋਸ਼ 'ਚ ਲੜਕੇ-ਲੜਕੀ ਦੀ ਰੱਸੀ ਨਾਲ ਬੰਨ੍ਹ ਕੀਤੀ ਕੁੱਟਮਾਰ

Friday, Jun 21, 2019 - 04:14 PM (IST)

ਬੱਕਰੀਆਂ ਚੋਰੀ ਕਰਨ ਦੇ ਦੋਸ਼ 'ਚ ਲੜਕੇ-ਲੜਕੀ ਦੀ ਰੱਸੀ ਨਾਲ ਬੰਨ੍ਹ ਕੀਤੀ ਕੁੱਟਮਾਰ

ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ 'ਚ ਬੱਕਰੀਆਂ ਚੋਰੀ ਕਰਨ ਦੇ ਦੋਸ਼ 'ਚ ਕੁਝ ਲੋਕਾਂ ਵਲੋਂ ਲੜਕੇ-ਲੜਕੀ ਦੀ ਰੱਸੀ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਵਲੋਂ ਕੁੱਟਮਾਰ ਦੀ ਵੀਡੀਓ ਬਣਾਈ ਗਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕੁੱਟਮਾਰ ਦੀ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਜਦੋਂ ਗਿੱਦੜਬਾਹਾ ਦੇ ਪਿਉਰੀ ਰੋਡ ਚਰਚ ਵਾਲੀ ਗਲੀ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 2 ਨੌਜਵਾਨ ਇਕ ਔਰਤ ਨਾਲ ਮਿਲ ਕੇ ਬੱਕਰੀਆਂ ਚੋਰੀ ਕਰਨ ਲਈ ਇਕ ਦਿਨ ਪਹਿਲਾਂ ਗਲੀ 'ਚ ਕਈ ਗੇੜੇ ਮਾਰ ਕੇ ਗਏ ਸਨ।

PunjabKesari

ਅੱਜ ਜਦੋਂ ਦੋਵੇਂ ਨੌਜਵਾਨ ਅਤੇ ਲੜਕੀ ਬੱਕਰੀਆਂ ਅਤੇ ਮੇਮਣਾ ਚੋਰੀ ਕਰਕੇ ਲੈ ਜਾਣ ਲਈ ਗਲੀ 'ਚ ਆਏ ਤਾਂ ਲੋਕਾਂ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਇੱਕਠੇ ਹੋ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਨੌਜਵਾਨ ਲੋਕਾਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਪਰ ਪੁਲਸ ਮੌਕੇ 'ਤੇ ਨਹੀਂ ਪੁੱਜੀ, ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਲੜਕਾ-ਲੜਕੀ ਨੂੰ ਛੱਡ ਦਿੱਤਾ।


author

rajwinder kaur

Content Editor

Related News