ਗਰੀਬ ਵਿਅਕਤੀ ਨੂੰ ਦਲਾਲੀ ਮੰਗਣੀ ਪਈ ਭਾਰੀ, ਹੋਈ ਕੁੱਟਮਾਰ
Friday, Mar 08, 2019 - 05:21 PM (IST)
ਗਿੱਦੜਬਾਹਾ (ਸੰਧਿਆ)—ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਇਕ ਵਾਰ ਫਿਰ ਚਰਚਾ 'ਚ ਹੈ। ਗਿੱਦੜਬਾਹਾ ਪੁਲਸ ਸਟੇਸ਼ਨ 'ਚ ਤਾਇਨਾਤ ਮੁਨਸ਼ੀ ਬਲਦੇਵ ਸਿੰਘ 'ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਪੰਚਾਇਤ ਦੇ ਸਾਹਮਣੇ ਗਰੀਬ ਆਦਮੀ ਨੂੰ ਬੁਰੀ ਤਰ੍ਹਾਂ ਕੁੱਟਿਆ। ਦਰਅਸਲ ਇਹ ਮਾਮਲਾ ਦਲਾਲੀ ਨਾਲ ਜੁੜਿਆ ਦੱਸਿਆ ਜਾ ਰਿਹਾ ਸੀ, ਵਪਾਰੀ ਤੋਂ ਜਦੋਂ ਉਕਤ ਵਿਅਕਤੀ ਨੇ ਦਲਾਲੀ ਮੰਗੀ ਤਾਂ ਵਪਾਰੀ ਨੇ ਉਸ ਨੂੰ ਚੋਰੀ ਦਾ ਦੋਸ਼ ਲਗਾ ਥਾਣੇ 'ਚ ਫੜਾ ਦਿੱਤਾ। ਉਸ 'ਤੇ ਥਾਣੇ 'ਚ ਮੌਜੂਦ ਮੁਨਸ਼ੀ ਨੇ ਉਸ ਨੂੰ ਸ਼ਿਕਾਇਤ ਕਰਤਾ ਦੇ ਸਾਹਮਣੇ ਹੱਥਾਂ ਅਤੇ ਲੱਤਾਂ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਜੋ ਕਿ 2 ਦਿਨ ਤੋਂ ਹਸਪਤਾਲ 'ਚ ਜੇਰੇ ਇਲਾਜ ਹੈ।
ਦੂਜੇ ਪਾਸੇ ਪੁਲਸ 2 ਦਿਨ ਬੀਤ ਜਾਣ ਦੇ ਬਾਅਦ ਜਦੋਂ ਉਸ ਦੇ ਬਿਆਨ ਲੈਣ ਪਹੁੰਚੀ ਤਾਂ ਪਿੰਡ ਵਾਸੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹ ਪਸ਼ੂਆਂ ਦੇ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਉਹ ਡੱਬਵਾਲੀ ਮੰਡੀ ਗਿਆ ਸੀ। ਉੱਥੇ ਰਲਦੂ ਰਾਮ ਨਾਮਕ ਵਪਾਰੀ ਵੀ ਆਇਆ, ਜਿਸ ਨੇ ਉਸ ਨੂੰ ਗਾਂ ਦਿਵਾਉਣ ਲਈ ਕਿਹਾ ਸੀ। ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਰਲਦੂ ਨੂੰ ਗਾਂ ਦਵਾ ਦਿੱਤੀ ਪਰ ਉਸ ਦੀ ਦਲਾਲੀ ਦੇਣ ਦੀ ਬਜਾਏ ਚਲਾ ਗਿਆ। ਸ਼ਾਮ ਨੂੰ ਜਦੋਂ ਉਸ ਨੇ ਪੈਸੇ ਦੀ ਮੰਗ ਕੀਤੀ ਤਾਂ ਰੁਲਦੂ ਨੇ ਉਸ ਖਿਲਾਫ ਉਸ ਦੀ ਬਾਈਕ ਚੋਰੀ ਦੀ ਸ਼ਿਕਾਇਤ ਦੇ ਦਿੱਤੀ। ਮੰਗਲਵਾਰ ਸਵੇਰ ਦੋ ਪੁਲਸ ਕਰਮਚਾਰੀ ਗਏ ਜੋ ਉਸ ਨੂੰ ਥਾਣੇ 'ਚ ਲੈ ਆਏ। ਥਾਣੇ 'ਚ ਆਉਂਦੇ ਹੀ ਉਹ ਦੋਵੇਂ ਚਲੇ ਗਏ ਪਰ ਇਸ ਦੌਰਾਨ ਹੀ ਮੁਨਸ਼ੀ ਬਲਦੇਵ ਸਿੰਘ ਆ ਗਿਆ। ਜਿਸ ਨੇ ਆਉਂਦਿਆਂ ਹੀ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਫੋਨ ਕਰਕੇ ਰਲਦੂ ਰਾਮ ਨੂੰ ਵੀ ਬੁਲਾ ਲਿਆ। ਉਸ ਦੇ ਸਾਹਮਣੇ ਮੁਨਸ਼ੀ ਨੇ ਉਸ ਦੀਆਂ ਲੱਤਾਂ ਅਤੇ ਹੱਥ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ।
ਇਸ ਬਾਬਤ ਸਤੀਸ਼ ਕੁਮਾਰ ਦੇ ਭਰਾ ਰਾਜ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਮੁਨਸ਼ੀ ਬਲਦੇਵ ਨੇ ਕਿਹਾ ਕਿਹਾ ਪੰਚਾਇਤ ਅਤੇ ਮੇਰੇ ਸਾਹਮਣੇ ਮੇਰੇ ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬਲਦੇਵ ਸਿੰਘ ਨੇ ਕੋਈ ਨਸ਼ਾ ਕੀਤਾ ਹੋਇਆ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।