ਖ਼ਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ ਵਹਿ ਰਿਹਾ ਘੱਗਰ, ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ

Friday, Jul 21, 2023 - 01:01 AM (IST)

ਖ਼ਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ ਵਹਿ ਰਿਹਾ ਘੱਗਰ, ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ

ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ)-ਘੱਗਰ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਅੱਧੇ ਸਰਦੂਲਗੜ੍ਹ ਸ਼ਹਿਰ ਨੂੰ ਘੱਗਰ ਦੇ ਪਾਣੀ ਨੇ ਘੇਰ ਲਿਆ ਹੈ। ਪਾਣੀ ਦਾ ਵਧਦਾ ਵਹਾਅ ਲਗਾਤਾਰ ਸ਼ਹਿਰ ਵੱਲ ਨੂੰ ਰੁਖ਼ ਕਰ ਰਿਹਾ ਹੈ। ਵੀਰਵਾਰ ਨੂੰ ਘੱਗਰ ਦੇ ਭੱਲਣਵਾੜਾ ਵਿਖੇ 10 ਫੁੱਟ ਦਾ ਪੰਜਵਾਂ ਪਾੜ ਪੈਣ ਨਾਲ ਕੋੜੀਵਾੜਾ ਅਤੇ ਹੋਰ ਪਿੰਡ ਵੀ ਪਾਣੀ ਦੀ ਲਪੇਟ ’ਚ ਆ ਗਏ।

ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚੋਂ ਬਰਸਾਤੀ ਪਾਣੀ ਕੱਢਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 1 ਦੀ ਮੌਤ

PunjabKesari

ਸਰਦੂਲਗੜ੍ਹ ਦਾ ਬਿਜਲੀ ਗਰਿੱਡ ਬਚਾਉਣ ਲਈ ਲੋਕ ਵੱਡੇ ਬੰਨ੍ਹ ਲਗਾ ਕੇ ਪਹਿਰਾ ਦੇਣ ਲੱਗੇ ਹਨ। ਸ਼ਹਿਰ ਦੇ ਡੀ. ਐੱਸ. ਪੀ. ਦਫ਼ਤਰ, ਐੱਫ. ਸੀ. ਆਈ. ਗੋਦਾਮ, ਚੌੜਾ ਬਾਜ਼ਾਰ, ਅਨਾਜ ਮੰਡੀ ਅਤੇ ਕੁਝ ਵਾਰਡਾਂ ਨੂੰ ਵੀ ਪਾਣੀ ਨੇ ਘੇਰਾ ਪਾ ਲਿਆ। ਸਰਦੂਲਗੜ੍ਹ ਵਿਚ ਇਸ ਵੇਲੇ ਘੱਗਰ ਦੇ ਪਾਣੀ ਦਾ ਪੱਧਰ 26 ਫੁੱਟ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 5 ਫੁੱਟ ਜ਼ਿਆਦਾ ਹੈ। ਕਈ ਮਕਾਨ ਘੱਗਰ ਦੇ ਪਾਣੀ ਨੇ ਡੇਗ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਮੁੜ ਹਸਪਤਾਲ ’ਚ ਦਾਖ਼ਲ

ਮਕਾਨਾਂ ਤੋਂ ਇਲਾਵਾ ਪਸ਼ੂਆਂ, ਡੰਗਰਾਂ, ਖੇਤੀ ਆਦਿ ਦਾ ਘੱਗਰ ਦੇ ਪਾਣੀ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਪਾਣੀ ਨੇ ਪੂਰੇ ਸ਼ਹਿਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਸ਼ਹਿਰ ਸਰਦੂਲਗੜ੍ਹ ਅੰਦਰ ਬਣੇ ਪੁਲ ਨਾਲ ਵੀ ਘੱਗਰ ਦਾ ਪਾਣੀ ਟਕਰਾਅ ਹੋ ਗਿਆ ਹੈ।


author

Manoj

Content Editor

Related News