Bullet Train ਦਾ ਸਫ਼ਰ ਕਰਨ ਲਈ ਹੋ ਜਾਓ ਤਿਆਰ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਚੱਲੇਗੀ

Wednesday, Sep 20, 2023 - 02:07 PM (IST)

Bullet Train ਦਾ ਸਫ਼ਰ ਕਰਨ ਲਈ ਹੋ ਜਾਓ ਤਿਆਰ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਚੱਲੇਗੀ

ਚੰਡੀਗੜ੍ਹ : ਹੁਣ ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ ਬੁਲੇਟ ਟਰੇਨ ਚੱਲਣ ਦਾ ਸੁਫ਼ਨਾ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਪ੍ਰਾਜੈਕਟ 'ਤੇ ਕੇਂਦਰ ਸਰਕਾਰ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ 'ਚ ਇਸ ਪ੍ਰਾਜੈਕਟ ਲਈ ਸੋਸ਼ਲ ਇਕਨਾਮਿਕ ਸਰਵੇ ਸ਼ੁਰੂ ਹੋਇਆ ਹੈ, ਜੋ ਕਿ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਆਈ. ਆਈ. ਐੱਮ. ਰਿਸਰਚ ਦੀਆਂ 12 ਟੀਮਾਂ ਪੰਜਾਬ ਪਹੁੰਚ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀ ਦੇਣ ਧਿਆਨ, ਅੱਜ ਸੋਚ-ਸਮਝ ਕੇ ਨਿਕਲਣ ਘਰੋਂ, ਸਰਕਾਰੀ ਬੱਸਾਂ ਬਾਰੇ ਆਈ ਜ਼ਰੂਰੀ ਖ਼ਬਰ

ਇਹ ਟੀਮਾਂ ਉਨ੍ਹਾਂ ਪਿੰਡਾਂ 'ਚ ਜਾਣਗੀਆਂ, ਜਿੱਥੋਂ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਹੋਣੀ ਹੈ। ਹਰ ਰੋਜ਼ ਕਰੀਬ 12 ਪਿੰਡਾਂ 'ਚ ਜਾ ਕੇ ਸਰਵੇ ਕਰਕੇ ਟੀਮਾਂ ਆਪਣਾ ਡਾਟਾ ਅਪਡੇਟ ਕਰਨਗੀਆਂ। ਇਹ ਬੁਲੇਟ ਟਰੇਨ ਦਿੱਲੀ ਦੇ ਦੁਆਰਕਾ ਤੋਂ ਚੱਲੇਗੀ ਅਤੇ ਸੋਨੀਪਤ, ਪਾਣੀਪਤ ਹੁੰਦੇ ਹੋਏ ਚੰਡੀਗੜ੍ਹ ਪੁੱਜੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੈਰਾਨ ਕਰਦਾ ਮਾਮਲਾ : ਮਰਿਆ ਪੁਲਸ ਮੁਲਾਜ਼ਮ ਹੋ ਗਿਆ ਜ਼ਿੰਦਾ, ਅਚਾਨਕ ਚੱਲ ਪਈ ਨਬਜ਼!

ਇਸ ਤੋਂ ਬਾਅਦ ਇਹ ਲੁਧਿਆਣਾ, ਜਲੰਧਰ ਹੁੰਦੇ ਹੋਏ ਅੰਮ੍ਰਿਤਸਰ-1 ਤੱਕ ਜਾਵੇਗੀ। ਹਰ ਥਾਂ 'ਤੇ ਇਸ ਦੇ ਸਟੇਸ਼ਨ ਬਣਨਗੇ। ਚੰਡੀਗੜ੍ਹ ਲਈ ਇਸ ਦਾ ਸਟੇਸ਼ਨ ਮੋਹਾਲੀ ਵਿਖੇ ਬਣਾਇਆ ਜਾਵੇਗਾ, ਜਿਸ ਲਈ ਵੱਖਰੇ ਤੌਰ 'ਤੇ ਸਰਵੇ ਹੋਵੇਗਾ। ਅਜੇ ਸਿਰਫ ਰੂਟ ਫਾਈਨਲ ਹੋਇਆ ਹੈ। ਇਹ ਸਰਵੇ ਜਿਵੇਂ ਹੀ ਪੂਰਾ ਹੋਵੇਗਾ, ਉਸ ਤੋਂ ਬਾਅਦ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋਵੇਗੀ। ਇਸ 'ਚ ਕਰੀਬ 6 ਤੋਂ 9 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News