ਰਾਜਸਥਾਨ ਦੇ CM ਗਹਿਲੋਤ ਨੇ ਸਰਹਿੰਦ ਫੀਡਰ ਨੂੰ ਲੈ ਕੇ ਭਗਵੰਤ ਮਾਨ ਨਾਲ ਕੀਤੀ ਗੱਲ

05/20/2022 3:08:18 PM

ਜੈਪੁਰ (ਭਾਸ਼ਾ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਹਿੰਦ ਫੀਡਰ (ਨਹਿਰ) ਦੀ ਮੁਰੰਮਤ ਦਾ ਕੰਮ ਜਲਦ ਪੂਰਾ ਕਰਵਾਉਣ ਲਈ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫ਼ੋਨ 'ਤੇ ਗੱਲ ਕੀਤੀ। ਮਾਨ ਨੇ ਗਹਿਲੋਤ ਨੂੰ ਕੰਮ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਗਹਿਲੋਤ ਨੇ ਟਵੀਟ ਕੀਤਾ,''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ 'ਚ ਨੁਕਸਾਨੇ ਸਰਹਿੰਦ ਫੀਡਰ ਦੇ ਮੁਰੰਮਤ ਕੰਮ ਨੂੰ ਜਲਦ ਪੂਰਾ ਕਰਵਾਉਣ ਲਈ ਫ਼ੋਨ 'ਤੇ ਗੱਲ ਕੀਤੀ। ਉਨ੍ਹਾਂ ਨੂੰ ਇਸ ਨੁਕਸਾਨੇ ਹਿੱਸੇ ਕਾਰਨ ਰਾਜਸਥਾਨ 'ਚ ਆ ਰਹੀਆਂ ਪਰੇਸ਼ਾਨੀਆਂ ਤੋਂ ਜਾਣੂੰ ਕਰਵਾਇਆ। ਮਾਨ ਤੋਂ ਮੁਰੰਮਤ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਅਪੀਲ ਕੀਤੀ।''

PunjabKesari

ਗਹਿਲੋਤ ਅਨੁਸਾਰ ਸਰਹਿੰਦ ਫੀਡਰ (ਪੰਜਾਬ) ਅਤੇ ਇੰਦਰਾ ਗਾਂਧੀ ਫੀਡਰ (ਨਹਿਰ) ਦਰਮਿਆਨ ਦੀ ਸਾਂਝੀ ਪੱਟੀ ਇਕ ਅਪ੍ਰੈਲ ਨੂੰ ਨੁਕਸਾਨੀ ਗਈ ਸੀ, ਜਿਸ ਨਾਲ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਭਿਆਨਕ ਗਰਮੀ 'ਚ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਸ ਕੰਮ ਨੂੰ ਜਲਦ ਪੂਰਾ ਕਰਵਾਇਆ ਜਾਵੇ, ਕਿਉਂਕਿ ਇਸ ਨਾਲ ਰਾਜਸਥਾਨ ਦੇ 10 ਜ਼ਿਲ੍ਹਿਆਂ ਦੇ ਕਰੀਬ ਪੌਨੇ 2 ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਂਦਾ ਹੈ। ਇੰਦਰਾ ਗਾਂਧੀ ਨਹਿਰ ਪ੍ਰਾਜੈਕਟ 'ਚ 60 ਦਿਨਾਂ ਦੀ ਨਹਿਰਬੰਦੀ ਤੋਂ ਬਾਅਦ 21 ਮਈ ਤੋਂ ਪਾਣੀ ਸ਼ੁਰੂ ਕਰਨਾ ਸੀ ਪਰ ਇਸ ਨੁਕਸਾਨ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ ਹੈ। ਮੁੱਖ ਮੰਤਰੀ ਅਨੁਸਾਰ ਮਾਨ ਨੇ ਭਰੋਸਾ ਜਤਾਇਆ ਹੈ ਕਿ ਸਰਹਿੰਦ ਫੀਡਰ ਦੀ ਮੁਰੰਮਤ ਦਾ ਕੰਮ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News