ਫਾਟਕ ਪਾਰ ਕਰਨ ਲਈ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਲੋਕ

Friday, Feb 09, 2018 - 03:30 PM (IST)

ਫਾਟਕ ਪਾਰ ਕਰਨ ਲਈ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਲੋਕ

ਪਠਾਨਕੋਟ - ਪਠਾਨਕੋਟ ਕੈਂਟ ਰੇਲਵੇ ਫਾਟਕ ਮੇਨ ਫਾਟਕ ਹੋਣ ਕਾਰਨ ਦਿਨ 'ਚ ਜ਼ਿਆਦਾਤਰ ਬੰਦ ਹੀ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਸ਼ਹਿਰ, ਬਾਜ਼ਾਰ ਜਾਣ 'ਚ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਇਸ ਕਾਰਨ ਲੋਕ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੰਦ ਫਾਟਕ ਦੇ ਥੱਲਿਓ ਆਪਣੀ ਜਾਨ ਹਥੇਲੀ 'ਤੇ ਰੱਖ ਲੰਘ ਦੇ ਹਨ। ਇਸ ਦਾ ਖਮਿਆਜ਼ਾਂ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਵੀ ਚੁਕਾਉਂਣਾ ਪੈਂਦਾ ਹੈ ਪਰ ਲੋਕ ਫਿਰ ਵੀ ਇਸ ਤੋਂ ਨਹੀਂ ਡਰਦੇ। 
ਦੂਜੇ ਪਾਸੇ ਜਦੋਂ ਇਸ ਸਬੰਧੀ ਫਾਟਕ 'ਤੇ ਡਿਊਟੀ ਦੇ ਰਹੇ ਗੇਟਮੈਨ ਅਵਦੇਸ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਬਾਰੇ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਉਹ ਫਾਟਕ ਬੰਦ ਹੋਣ ਦੇ ਚੱਲਦੇ ਗੱਡੀ ਦਾ ਇੰਤਜ਼ਾਰ ਕਰਨ ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਤੇ ਆਪਣੀ ਮਨਮਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹਾਦਸਾ ਵੀ ਵਾਪਰ ਸਕਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਫਾਟਕ ਖੁੱਲ੍ਹਣ ਦੌਰਾਨ ਹੀ ਉਸ ਨੂੰ ਪਾਰ ਕਰਨ।
ਇਸ ਸਬੰਧੀ ਜਦੋਂ ਰੇਲਵੇ ਪੁਲਸ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਸਿਰ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ ਤਾਂ ਜੋ ਲੋਕ ਆਪਣੀ ਜਾਨ ਨੂੰ ਖਤਰੇ 'ਚ ਨਾ ਪਾਉਣ ਪਰ ਲੋਕ ਫਿਰ ਵੀ ਨਹੀਂ ਮੰਨਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਜਾਨ ਬਹੁਤ ਕੀਮਤੀ ਹੈ। 


Related News