ਲੁਧਿਆਣਾ : ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਕੰਬਿਆ ਪੂਰਾ ਮੁਹੱਲਾ
Saturday, Jul 18, 2020 - 10:13 AM (IST)
ਲੁਧਿਆਣਾ (ਮੁਕੇਸ਼) : ਸ਼ੇਰਪੁਰ ਰੇਲਵੇ ਲਾਈਨਾਂ ਨੇੜੇ ਇਕ ਵਿਹੜੇ ’ਚ ਗੈਸ ਸਿਲੰਡਰ ਫੱਟਣ ਕਾਰਨ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਪੂਰਾ ਮੁਹੱਲਾ ਕੰਬ ਗਿਆ। ਦੱਸਿਆ ਜਾਂਦਾ ਹੈ ਕਿ ਵਿਹੜੇ ਦੀ ਦੂਜੀ ਮੰਜ਼ਿਲ ’ਤੇ ਕਮਰੇ ਵਿਖੇ ਔਰਤ ਗੈਸ ’ਤੇ ਰੋਟੀ ਬਣਾ ਰਹੀ ਸੀ। ਇਸ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਵਿਹੜੇ ’ਚ ਫੈਲ ਗਈ। ਰੋਟੀ ਬਣਾ ਰਹੀ ਔਰਤ ਨੇ ਰੌਲਾ ਪਾ ਦਿੱਤਾ ਤੇ ਆਪਣੇ ਛੋਟੇ ਬੱਚੇ ਨੂੰ ਗੋਦੀ ਚੁੱਕ ਕੇ ਬਾਹਰ ਵੱਲ ਦੌੜ ਪਈ।
ਇਹ ਵੀ ਪੜ੍ਹੋ : ...ਤਾਂ ਕੈਪਟਨ ਦੀ ਇਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ ਬਹੁਤੇ 'ਕਿਸਾਨ'
ਰੌਲਾ ਸੁਣ ਕੇ ਵਿਹੜੇ ਦੇ ਬਾਕੀ ਲੋਕ ਵੀ ਗਲੀ ’ਚ ਨਿਕਲ ਆਏ। ਇਸ ਦੌਰਾਨ ਜ਼ੋਰਦਾਰ ਧਮਾਕੇ ਨਾਲ ਗੈਸ ਸਿਲੰਡਰ ਫਟ ਗਿਆ, ਜਿਸ ਨਾਲ ਕਮਰਿਆਂ ’ਚ ਅੱਗ ਲੱਗ ਗਈ। ਕਿਰਾਏਦਾਰ ਸਲਮੁਦੀਨ ਨੇ ਰੋਂਦਿਆਂ ਹੋਇਆਂ ਕਿਹਾ ਕਿ ਉਸ ਨੇ ਬੀਤੇ ਦਿਨ ਹੀ ਕੰਪਨੀ ਤੋਂ 10 ਹਜ਼ਾਰ ਰੁਪਏ ਲਏ ਸੀ, ਜੋ ਕਿ ਕਮਰੇ ਅੰਦਰ ਪਏ ਸਨ। ਉਸ ਦੇ ਪੈਸੇ ’ਤੇ ਸਾਰਾ ਘਰ ਦਾ ਸਾਮਾਨ ਅੱਗ ਨਾਲ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਲਈ ਬਣੇ ਵੱਖਰੇ 'ਲੇਬਰ ਰੂਮ'
ਸਲਮੁਦੀਨ ਦੇ ਭਰਾ ਐੱਮ. ਡੀ. ਆਲਮ ਨੇ ਕਿਹਾ ਕਿ ਉਹ ਛੱਤ ’ਤੇ ਕਮਰੇ ਵਿਖੇ ਸੁੱਤਾ ਪਿਆ ਸੀ। ਰੌਲਾ ਸੁਣ ਕੇ ਉਹ ਵਿਹੜੇ ਦੇ ਲੋਕਾਂ ਨਾਲ ਜਾਨ ਬਚਾ ਕੇ ਗਲੀ ਵਿਖੇ ਦੌੜ ਪਿਆ। ਉਸ ਦੀ ਮਿਹਨਤ ਦੀ ਕਮਾਈ ਕਰੀਬ 20 ਹਜ਼ਾਰ ਰੁਪਏ ਕਮਰੇ ’ਚ ਪਈ ਸੀ, ਸਮੇਤ ਸਾਮਾਨ ਵੀ ਸੜ ਗਿਆ। ਇਸੇ ਤਰ੍ਹਾਂ ਕਮਰਿਆਂ ’ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ। ਕੱਪੜੇ ਤੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜ ਗਿਆ। ਮੁਹੱਲੇ ਵਾਲਿਆਂ ਆਦਿ ਨੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾ ਲਿਆ। ਆਲਮ ਤੇ ਸਲਮੁਦੀਨ ਨੇ ਭਰੇ ਮਨ ਨਾਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਕਦ ਰਕਮ ਤੇ ਘਰ ਦਾ ਸਾਰਾ ਸਾਮਾਨ ਸੜ ਗਿਆ ਹੈ। ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਪਿਓ-ਧੀ ਦੇ ਧੋਖੇ ਤੇ ਬੇਇੱਜ਼ਤੀ ਨੂੰ ਦਿਲ 'ਤੇ ਲਾ ਬੈਠਾ ਮੁੰਡਾ, ਲਾਇਆ ਮੌਤ ਨੂੰ ਗਲੇ