ਗੜ੍ਹਸ਼ੰਕਰ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ, ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

Wednesday, Feb 17, 2021 - 05:24 PM (IST)

ਗੜ੍ਹਸ਼ੰਕਰ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ, ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਗੜ੍ਹਸ਼ੰਕਰ (ਸ਼ੋਰੀ)-ਗੜਸ਼ੰਕਰ ਨਗਰ ਕੌਂਸਲ ਚੋਣਾਂ ਦੇ 13 ਵਾਰਡਾਂ ਲਈ ਹੋਈਆਂ ਚੋਣਾਂ ਵਿਚ 3 ਕੌਂਸਲਰ ਕਾਂਗਰਸ ਉਤੇ ਅਤੇ 10 ਕੌਂਸਲਰ ਆਜ਼ਾਦ ਚੁਣੇ ਗਏ। ਇਨਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸ਼ਰਮਨਾਕ ਹਾਲਤ ਵੇਖਣ ਨੂੰ ਮਿਲੀ। ਦੋ ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰ ਮੈਦਾਨ ਵਿੱਚ ਸਨ ਅਤੇ ਦੋਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਭਾਜਪਾ ਦੇ ਕੁੱਲ ਉਮੀਦਵਾਰਾਂ ਨੂੰ ਪੂਰੇ ਸ਼ਹਿਰ ਵਿਚੋਂ ਸਿਰਫ਼ 27 ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਵੀ ਇਨ੍ਹਾਂ ਚੋਣਾਂ ਵਿਚ ਬਹੁਤ ਹੀ ਨਿਰਾਸ਼ਾਜਨਕ ਸਾਹਮਣੇ ਰਿਹਾ। ਅਕਾਲੀ ਦਲ ਦੇ ਖੜ੍ਹੇ ਕੁੱਲ ਉਮੀਦਵਾਰਾਂ ਨੂੰ ਪੂਰੇ ਸ਼ਹਿਰ ਵਿਚੋਂ ਸਿਰਫ਼ 491 ਵੋਟਾਂ ਪਈਆਂ। ਸ਼ਹਿਰ ਦੀ ਕੁਲ ਪੋਲਿੰਗ 9449 ਹੋਈ ਸੀ। ਆਮ ਆਦਮੀ ਪਾਰਟੀ ਦਾ ਇਥੋਂ ਵਿਧਾਇਕ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਵਾਰਡ ਵਿੱਚ ਆਪਣੇ ਚੋਣ ਨਿਸ਼ਾਨ ਉਤੇ ਉਮੀਦਵਾਰ ਨਾ ਦੇਣਾ ਲੋਕਾਂ ਵਿੱਚ ਇਕ ਵੱਡੀ ਚਰਚਾ ਦਾ ਵਿਸ਼ਾ ਰਿਹਾ। 

ਇਹ ਰਹੇ ਉਮੀਦਵਾਰ ਜੇਤੂ
ਵਾਰਡ ਨੰਬਰ 1 ਤੋਂ ਬਿਮਲਾ ਦੇਵੀ (ਆਜ਼ਾਦ) 137 ਵੋਟਾ ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 2 ਤੋਂ ਤਿ੍ਰਮਬਕ ਦੱਤ (ਆਜ਼ਾਦ) 9 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 3 ਤੋਂ ਇੰਦਰਜੀਤ ਕੌਰ (ਆਜ਼ਾਦ) 69 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 4 ਤੋਂ ਸੁਮਿਤ ਸੋਨੀ (ਆਜ਼ਾਦ) 111 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 5 ਤੋਂ ਦੀਪਕ ਕੁਮਾਰ (ਆਜ਼ਾਦ) 3 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 6 ਤੋਂ ਹਰਪ੍ਰੀਤ ਸਿੰਘ (ਆਜ਼ਾਦ) 68 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 7 ਤੋਂ ਕਿਰਪਾਲ ਰਾਮ (ਕਾਂਗਰਸ) 135 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 8 ਤੋਂ ਭਾਵਨਾ ਕਿਰਪਾਲ (ਆਜ਼ਾਦ) 104 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 9 ਤੋਂ ਸ਼ੀਲਾ ਦੇਵੀ (ਕਾਂਗਰਸ) 46 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 10 ਤੋਂ ਕਰਨੈਲ ਸਿੰਘ (ਆਜ਼ਾਦ) 14 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 11 ਤੋਂ ਜਸਵਿੰਦਰ ਕੌਰ (ਆਜ਼ਾਦ) 304 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 12 ਤੋਂ ਸੋਮਨਾਥ ਬੰਗੜ (ਆਜ਼ਾਦ) 293 ਦੇ ਅੰਤਰ ਨਾਲ ਜਿੱਤੇ, ਵਾਰਡ ਨੰਬਰ 13 ਤੋਂ ਪ੍ਰਵੀਨ (ਕਾਂਗਰਸ) 159 ਦੇ ਅੰਤਰ ਨਾਲ ਜਿੱਤੇ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ

ਵਾਰਡ ਨੰਬਰ 1 ਤੋਂ ਬਿਮਲਾ ਦੇਵੀ ਪਤਨੀ ਰਛਪਾਲ ਸਿੰਘ ਰਾਜੂ (ਆਜ਼ਾਦ) ਨੂੰ 374 , ਸੁਨੀਤਾ ਰਾਣੀ ਪਤਨੀ ਜਗਮੋਹਨ ਸਿੰਘ ਰਾਣਾ (ਕਾਂਗਰਸ) ਨੂੰ 237 ਅਤੇ ਨੋਟਾ ਨੂੰ 15 ਵੋਟ ਮਿਲੇ।
 ਵਾਰਡ ਨੰਬਰ 2 ਤੋਂ ਤਿ੍ਰਮਬਕ ਦੱਤ ਪੁੱਤਰ ਨੀਲਕੰਠ (ਆਜ਼ਾਦ) ਨੂੰ 232, ਕਮਲ ਨੈਨ ਪੁੱਤਰ ਰਮੇਸ਼ ਚੰਦਰ (ਆਜ਼ਾਦ) ਨੂੰ 223, ਯਸ਼ਪਾਲ ਮਲਹੋਤਰਾ ਪੁੱਤਰ ਹਰਨਾਮਦਾਸ (ਆਜ਼ਾਦ) ਨੂੰ 134, , ਭੁਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (ਆਜ਼ਾਦ) ਨੂੰ 115, ਯੋਗੇਸ਼ ਕੁਮਾਰ ਵਾਲੀਆ ਪੁੱਤਰ ਖਰੈਤੀ ਲਾਲ ਵਾਲੀਆ (ਸ਼੍ਰੋਮਣੀ ਅਕਾਲੀ ਦਲ) ਨੂੰ 24, ਯੋਗੇਸ਼ ਕੁਮਾਰ ਪੁੱਤਰ ਕਿ੍ਰਸ਼ਨ ਅਵਤਾਰ (ਆਜ਼ਾਦ) ਨੂੰ 8, ਰਾਜਨ ਪੁੱਤਰ ਮਦਨ ਲਾਲ (ਅਜ਼ਾਦ) ਨੂੰ 6, ਅਮਨਦੀਪ ਪੁੱਤਰ ਮੋਹਨ ਸਿੰਘ (ਆਜ਼ਾਦ) ਨੂੰ 5, ਹਰਕਿ੍ਰਸ਼ਨ ਸਿੰਘ ਪੁੱਤਰ ਫੁੰਮਣ ਸਿੰਘ (ਆਜ਼ਾਦ) ਨੂੰ 2 ਅਤੇ ਨੋਟਾ ਨੂੰ 2 ਵੋਟ ਮਿਲੇ।

ਇਹ ਵੀ ਪੜ੍ਹੋ : ਕਪੂਰਥਲਾ ਜ਼ਿਲ੍ਹੇ ’ਚ ਕਾਂਗਰਸ ਦੀ ਵੱਡੀ ਜਿੱਤ, 50 ਵਿਚੋਂ 45 ਸੀਟਾਂ ’ਤੇ ਕੀਤਾ ਕਬਜ਼ਾ

ਵਾਰਡ ਨੰਬਰ 3 ਤੋਂ ਇੰਦਰਜੀਤ ਕੌਰ ਪਤਨੀ ਰਾਜਿੰਦਰ ਸਿੰਘ ਸ਼ੂਕਾ (ਆਜ਼ਾਦ) ਨੂੰ 371, ਨੀਰੂ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ (ਆਜ਼ਾਦ) ਨੂੰ 302, ਸੱਤਿਆ ਦੇਵੀ ਪਤਨੀ ਪ੍ਰਸ਼ੋਤਮ ਲਾਲ ਗੋਗਨਾ (ਭਾਰਤੀ ਜਨਤਾ ਪਾਰਟੀ) ਨੂੰ 14, ਜ਼ੀਨਤ ਕੁਮਾਰੀ ਪਤਨੀ ਕਿ੍ਰਸ਼ਨ ਕੁਮਾਰ (ਆਜ਼ਾਦ) ਨੂੰ 8 ਅਤੇ ਨੋਟਾ ਨੂੰ 6 ਵੋਟ ਮਿਲੇ।
ਵਾਰਡ ਨੰਬਰ 4 ਤੋਂ ਸੁਮਿਤ ਸੋਨੀ ਪੁੱਤਰ ਦਿਨੇਸ਼ ਕੁਮਾਰ (ਆਜ਼ਾਦ) ਨੂੰ 369, ਸੋਨੀਆ ਸੈਣੀ ਪਤਨੀ ਵਿਨੋਦ ਕੁਮਾਰ (ਕਾਂਗਰਸ) ਨੂੰ 258, ਅਮਰਜੀਤ ਸਿੰਘ ਤਨੇਜਾ ਪੱਤਰ ਜੋਗਿੰਦਰ ਸਿੰਘ (ਆਜ਼ਾਦ) ਨੂੰ 95, ਅਮਿਤ ਕੁਮਾਰ ਪੁੱਤਰ ਵਿਨੋਦ ਰਤਨ (ਆਜ਼ਾਦ) ਨੂੰ 47, ਇੰਦਰਪਾਲ ਪੁੱਤਰ ਅਮਰੀਕ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 31, ਕੀਮਤੀ ਲਾਲ ਪੁੱਤਰ ਪਿਆਰੇ ਲਾਲ (ਆਜ਼ਾਦ) ਨੂੰ 26, ਲਲਿਤ ਰਾਣਾ ਪੁੱਤਰ ਭਰਤ ਸਿੰਘ (ਭਾਰਤੀ ਜਨਤਾ ਪਾਰਟੀ) ਨੂੰ 13, ਮਨਦੀਪ ਕੁਮਾਰ ਪੁੱਤਰ ਭਜਨ ਸਿੰਘ (ਆਜਾਦ) ਨੂੰ 4 ਅਤੇ ਨੋਟਾ ਨੂੰ 7 ਵੋਟ ਮਿਲੇ।
ਵਾਰਡ ਨੰਬਰ 5 ਤੋਂ ਦੀਪਕ ਕੁਮਾਰ ਪੁੱਤਰ ਰਾਮਜੀ ਦਾਸ (ਆਜ਼ਾਦ) ਨੂੰ 283, ਵਿਨੋਦ ਕੁਮਾਰ ਸੈਣੀ ਪੁੱਤਰ ਵਿਜੇ ਕੁਮਾਰ (ਕਾਂਗਰਸ) ਨੂੰ 280, ਅੱਛਰ ਰਾਮ ਪੁੱਤਰ ਸ਼ੰਕਰਦਾਸ (ਆਜਾਦ) ਨੂੰ 248, ਹਰਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ (ਆਜਾਦ) ਨੂੰ 154, ਚਰਨਜੀਤ ਸਿੰਘ ਚੰਨੀ ਪੁੱਤਰ ਕਮਲਦੇਵ (ਆਜ਼ਾਦ) ਨੂੰ 149, ਪਵਨ ਸਿੰਘ ਪੁੱਤਰ ਜਸਬੀਰ ਲਾਲ (ਸ਼੍ਰੋਮਣੀ ਅਕਾਲੀ ਦਲ) ਨੂੰ 15 ਅਤੇ ਨੋਟਾ ਨੂੰ 9 ਵੋਟ ਮਿਲੇ।ਵਾਰਡ ਨੰਬਰ 6 ਤੋਂ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ (ਆਜ਼ਾਦ) ਨੂੰ 284, ਸੋਮਨਾਥ ਬੰਗੜ ਪੁੱਤਰ ਮੋਤੀ ਰਾਮ (ਆਜ਼ਾਦ) ਨੂੰ 216, ਪਰਮਜੀਤ ਸਿੰਘ ਪੁੱਤਰ ਅਮਰ ਸਿੰਘ (ਕਾਂਗਰਸ) ਨੂੰ 142 ਅਤੇ ਨੋਟਾ ਨੂੰ 2 ਵੋਟ ਮਿਲੇ। 

ਇਹ ਵੀ ਪੜ੍ਹੋ : ਟਾਂਡਾ ਉੜਮੁੜ ਵਿਚ ਕਾਂਗਰਸ ਨੇ 15 ਵਿਚੋਂ 12 ਸੀਟਾਂ ਉਤੇ ਜਿੱਤ ਕੀਤੀ ਹਾਸਲ

ਵਾਰਡ ਨੰਬਰ 7 ਤੋਂ ਕਿਰਪਾਲ ਰਾਮ ਪੁੱਤਰ ਪਿਆਰਾ ਸਿੰਘ (ਕਾਂਗਰਸ) ਨੂੰ 254, ਜਗਦੀਸ਼ ਸਿੰਘ ਪੁੱਤਰ ਸ਼ੇਰੂ ਰਾਮ (ਆਜ਼ਾਦ) ਨੂੰ 119, ਵਿਜੇ ਕੁਮਾਰ ਪੁੱਤਰ ਪ੍ਰੀਤਮ ਚੰਦ (ਆਜ਼ਾਦ) ਨੂੰ 118, ਸੁਰਿੰਦਰਪਾਲ ਪੁੱਤਰ ਮੁਖਤਿਆਰ ਸਿੰਘ (ਸ਼੍ਰੋਮਣੀ ਅਕਾਲੀ ਦਲ) 74, ਸੁਰਿੰਦਰਪਾਲ ਪੁੱਤਰ ਬਖਸ਼ੀ ਰਾਮ (ਆਜ਼ਾਦ) ਨੂੰ 98 , ਨਾਨਕ ਚੰਦ ਪੁੱਤਰ ਕਰਤਾਰ ਸਿੰਘ (ਆਜ਼ਾਦ) ਨੂੰ 54, , ਰਣਜੀਤ ਸਿੰਘ ਪੁੱਤਰ ਗ਼ਰੀਬਦਾਸ (ਆਜ਼ਾਦ) ਨੂੰ 45, ਕੁਲਵੀਰ ਸਿੰਘ ਪੁੱਤਰ ਉਜਾਗਰ ਸਿੰਘ (ਆਜ਼ਾਦ) ਨੂੰ 24 ਅਤੇ ਨੋਟਾ ਨੂੰ 8 ਵੋਟ ਮਿਲੇ।
 ਵਾਰਡ ਨੰਬਰ 8 ਤੋਂ ਭਾਵਨਾ ਕਿਰਪਾਲ ਪਤਨੀ ਪੰਕਜ ਕਿਰਪਾਲ (ਆਜ਼ਾਦ) ਨੂੰ 293, ਤਿ੍ਰਪਤੀ ਹਾਂਡਾ ਪਤਨੀ ਸੌਰਵ ਹਾਂਡਾ (ਆਜ਼ਾਦ) ਨੂੰ 189, ਰਣਜੀਤ ਕੌਰ ਪਤਨੀ ਰਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 27 ਅਤੇ ਨੋਟਾ ਨੂੰ 6 ਵੋਟਾ ਮਿਲੀਆ। ਵਾਰਡ ਨੰਬਰ 9 ਤੋਂ ਸ਼ੀਲਾ ਦੇਵੀ ਪਤਨੀ ਮੂਲਾ ਸਿੰਘ (ਕਾਂਗਰਸ) ਨੂੰ 294, ਸੁਰਿੰਦਰ ਕੌਰ ਪਤਨੀ ਪਵਨ ਕੁਮਾਰ (ਆਜ਼ਾਦ) ਨੂੰ 248, ਤੇਜ ਕੌਰ ਪਤਨੀ ਅਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 16, ਸ਼ੀਲਾ ਰਾਣੀ ਪਤਨੀ ਹਰਦੇਵ ਕੁਮਾਰ (ਆਜ਼ਾਦ) ਨੂੰ 13 ਅਤੇ ਨੋਟਾ ਨੂੰ 5 ਵੋਟ ਮਿਲੇ।
ਵਾਰਡ ਨੰਬਰ 10 ਤੋਂ ਕਰਨੈਲ ਸਿੰਘ ਪੁੱਤਰ ਮੋਹਣ ਸਿੰਘ (ਅਜ਼ਾਦ) ਨੂੰ 136, ਨਰਿੰਦਰ ਕੁਮਾਰ ਪੁੱਤਰ ਗੁਰਦੇਵ ਸਿੰਘ (ਅਜ਼ਾਦ) ਨੂੰ 122, ਹਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ (ਕਾਂਗਰਸ) ਨੂੰ 97, ਕੁਲਵਿੰਦਰ ਕੁਮਾਰ ਪੁੱਤਰ ਮੋਹਨ ਲਾਲ (ਆਜ਼ਾਦ) ਨੂੰ 59, ਕਮਲ ਕਿਸ਼ੋਰ ਪੁੱਤਰ ਗੁਰਚਰਨ ਦਾਸ (ਆਜਾਦ) ਨੂੰ 42, ਦੀਕਸ਼ਤ ਅਗਨੀਹੋਤਰੀ ਪੁੱਤਰ ਨਰਾਇਣ ਕਿਸ਼ੋਰ (ਆਜ਼ਾਦ) ਨੂੰ 33, ਕੁਲਵੰਤ ਕੁਮਾਰ ਪੁੱਤਰ ਮਹਿੰਦਰ ਸਿੰਘ (ਆਜਾਦ) ਨੂੰ 2 ਅਤੇ ਨੋਟਾ ਨੂੰ 2 ਵੋਟ ਮਿਲੇ।

ਵਾਰਡ ਨੰਬਰ 11 ਤੋਂ ਜਸਵਿੰਦਰ ਕੌਰ ਪਤਨੀ ਹਰਿੰਦਰ ਸਿੰਘ (ਆਜ਼ਾਦ) ਨੂੰ 483, ਸੰਜੀਵ ਰਾਣੀ ਪਤਨੀ ਕੁਲਭੂਸ਼ਨ ਕੁਮਾਰ ਸ਼ੋਰੀ (ਕਾਂਗਰਸ) ਨੂੰ 179, ਭਾਵਨਾ ਪਤਨੀ ਮਨਜੀਤ ਸਿੰਘ (ਬਹੁਜਨ ਸਮਾਜ ਪਾਰਟੀ) ਨੂੰ 18 ਅਤੇ ਨੋਟਾ ਨੂੰ 3 ਵੋਟ ਮਿਲੇ। ਵਾਰਡ ਨੰਬਰ 12 ਤੋਂ ਸੋਮਨਾਥ ਬੰਗੜ ਪੁੱਤਰ ਮੋਤੀ ਰਾਮ (ਆਜ਼ਾਦ) ਨੂੰ 499, ਬਖਸ਼ੀਸ਼ ਸਿੰਘ ਪੁੱਤਰ ਮੰਗਤ ਰਾਮ (ਕਾਂਗਰਸ) ਨੂੰ 206, ਕਿ੍ਰਸ਼ਨ ਸਿੰਘ ਪੁੱਤਰ ਲਹਿੰਬਰ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 66 ਅਤੇ ਨੋਟਾ ਨੂੰ 9 ਵੋਟ ਮਿਲੇ। ਵਾਰਡ ਨੰਬਰ 13 ਤੋਂ ਪ੍ਰਵੀਨ ਪਤਨੀ ਲੇਖਰਾਜ (ਕਾਂਗਰਸ) ਨੂੰ 397, ਰੀਨੂ ਪਤਨੀ ਸੰਦੀਪ ਕੁਮਾਰ (ਆਜ਼ਾਦ) ਨੂੰ 238, ਮਨਜੀਤ ਕੌਰ ਪਤਨੀ ਕਿ੍ਰਸ਼ਨ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 214, ਪਰਮਿੰਦਰ ਕੌਰ ਪਤਨੀ ਸੁਰਜੀਤ ਸਿੰਘ (ਆਜ਼ਾਦ) ਨੂੰ 45 ਅਤੇ ਨੋਟਾ ਨੂੰ 7 ਵੋਟਾਂ ਮਿਲੀਆਂ।
 


author

shivani attri

Content Editor

Related News