ਗੜ੍ਹਸ਼ੰਕਰ ਵਿਖੇ ਸਰਕਾਰੀ ਸਕੂਲ ਦੇ ਅਧਿਆਪਕ ਉਡਾ ਰਹੇ ਹੁਕਮਾਂ ਦੀਆਂ ਧੱਜੀਆਂ, ਛੋਟੇ ਬੱਚਿਆਂ ਨੂੰ ਬੁਲਾਇਆ ਸਕੂਲ

Monday, May 03, 2021 - 04:55 PM (IST)

ਗੜ੍ਹਸ਼ੰਕਰ ਵਿਖੇ ਸਰਕਾਰੀ ਸਕੂਲ ਦੇ ਅਧਿਆਪਕ ਉਡਾ ਰਹੇ ਹੁਕਮਾਂ ਦੀਆਂ ਧੱਜੀਆਂ, ਛੋਟੇ ਬੱਚਿਆਂ ਨੂੰ ਬੁਲਾਇਆ ਸਕੂਲ

ਗੜ੍ਹਸ਼ੰਕਰ (ਸੰਜੀਵ ਕੁਮਾਰ)- ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਸੂਬੇ ਭਰ ਵਿੱਚ 15 ਮਈ ਤੱਕ ਮਿੰਨੀ ਲਾਕਡਾਊਨ ਲਗਾ ਦਿੱਤਾ ਹੈ, ਉੱਥੇ ਹੀ ਸਰਕਾਰੀ ਸਕੂਲਾਂ ਅਤੇ ਸਿੱਖਿਆ ਅਦਾਰਿਆਂ ਨੂੰ ਪੂਰਨ ਤੌਰ ਉਤੇ ਬੰਦ ਕੀਤਾ ਹੋਇਆ, ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਨਵੀਆਂ ਗਾਈਡਲਾਈਨ ਦੇ ਅਨੁਸਾਰ ਸਰਕਾਰੀ ਅਦਾਰਿਆਂ ਦੇ ਵਿੱਚ ਵੀ 50 ਫ਼ੀਸਦੀ ਤੱਕ ਸਟਾਫ਼ ਹੀ ਦਫ਼ਤਰਾਂ ਦੇ ਵਿਚ ਆ ਸਕਦਾ ਹੈ ,ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀਆਂ ਸਰਕਾਰ ਦੇ ਸਰਕਾਰੀ ਕਰਮਚਾਰੀ ਹੀ ਧੱਜੀਆਂ ਉਡਾ ਰਹੇ ਨੇ।

ਇਹ ਵੀ ਪੜ੍ਹੋ : ਪੰਜਾਬ ’ਚ ਲਗਾਏ ਗਏ ‘ਮਿੰਨੀ ਲਾਕਡਾਊਨ’ ਨੂੰ ਲੈ ਕੇ ਤਸਵੀਰਾਂ ’ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ

PunjabKesari

ਗੜ੍ਹਸ਼ੰਕਰ ਦੇ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਸਿੰਬਲੀ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਦੀਆਂ ਨਜ਼ਰ ਆਈਆਂ। ਇਥੇ ਸਕੂਲ ਦੇ ਵਿਚ ਅਧਿਆਪਕਾਂ ਵੱਲੋਂ ਛੋਟੀ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਬੁਲਾ ਕੇ ਪੜ੍ਹਾਇਆ ਜਾ ਰਿਹਾ ਹੈ। ਜਦੋਂ ਪੱਤਰਕਾਰਾਂ ਦੀ ਟੀਮ ਨੇ ਸਰਕਾਰੀ ਸਕੂਲ ਸਿੰਬਲੀ ਦਾ ਦੌਰਾ ਕੀਤਾ ਤਾਂ ਵੇਖਿਆ ਗਿਆ ਕਿ ਸਕੂਲ ਦੇ ਵਿਚ ਛੋਟੀਆਂ ਕਲਾਸਾਂ ਦੇ ਬਚੇ ਕਮਰਿਆਂ ਦੇ ਵਿੱਚ ਪੜ੍ਹਦੇ ਹੋਏ ਵਿਖਾਈ ਦਿੱਤੇ।

ਇਹ ਵੀ ਪੜ੍ਹੋ : ਪ੍ਰਸ਼ਾਸਨ ਵੱਲੋਂ ਰੈੱਡ ਜ਼ੋਨ ਐਲਾਨਿਆ ਗਿਆ ਕਾਠਗੜ੍ਹ ਦਾ ਇਹ ਪਿੰਡ, ਲਾਈਆਂ ਪਾਬੰਦੀਆਂ

PunjabKesari

ਜਦੋਂ ਇਸ ਸਬੰਧ ਵਿਚ ਜਦੋਂ ਉਥੇ ਮੌਜੂਦ ਅਧਿਆਪਕ ਪ੍ਰਤਿਭਾ, ਰਣਜੀਤ ਕੌਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਬੱਚੇ ਸਮਝਣ ਆਉਂਦੇ ਹਨ ਪਰ ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਨਹੀਂ ਬੁਲਾ ਸਕਦੇ। ਉੱਧਰ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਕੂਲ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ।  

ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ

PunjabKesari

ਜਿਸ ਵਿਅਕਤੀ ਨੇ ਵੈਕਸੀਨ ਦੀ ਘੱਟ ਤੋਂ ਘੱਟ ਇਕ ਡੋਜ਼ ਲਗਵਾ ਲਈ ਹੈ ਅਤੇ ਉਸ ਕੋਲ ਦੋ ਹਫ਼ਤੇ ਪੁਰਾਣਾ ਵੈਕਸੀਨ ਸਰਟੀਫਿਕੇਟ ਹੈ, ਉਸ ਨੂੰ ਵੀ ਪ੍ਰਮਾਣਿਤ ਮੰਨਿਆ ਜਾਵੇਗਾ। ਇਸ ਕੜੀ ਵਿਚ ਸਰਕਾਰ ਨੇ ਸੂਬੇ ਭਰ ਵਿਚ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਵਿਚ ਸਖ਼ਤੀ ਦੇ ਹੁਕਮ ਦਿੱਤੇ ਹਨ, ਜਿਸ ਤਹਿਤ ਬਿਨਾਂ ਕਰਫਿਊ ਪਾਸ ਦੇ ਚੱਲਣ ਵਾਲਿਆਂ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ।

PunjabKesari

ਇਹ ਲਾਈਆਂ ਗਈਆਂ ਨੇ ਪਾਬੰਦੀਆਂ
ਧਾਰਮਿਕ ਸਥਾਨ ਸ਼ਾਮ 6 ਵਜੇ ਹੋਣਗੇ ਬੰਦ। ਨਵੇਂ ਨਿਯਮ ਮੁਤਾਬਕ ਹੁਣ ਕਾਰ-ਟੈਕਸੀ ’ਚ ਸਿਰਫ 2 ਪੈਸੰਜਰ ਹੀ ਬੈਠ ਸਕਣਗੇ। ਦੋਪਹੀਆ ਵਾਹਨ ਦੀ ਪਿਛਲੀ ਸੀਟ ’ਤੇ ਸਿਰਫ ਪਰਿਵਾਰਕ ਮੈਂਬਰ ਹੀ ਸਫ਼ਰ ਕਰ ਸਕੇਗਾ। ਵਿਆਹ-ਸਸਕਾਰ ਆਦਿ ਪ੍ਰੋਗਰਾਮਾਂ ’ਚ ਸਿਰਫ਼ 10 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਪਿੰਡਾਂ ਨੂੰ ਠੀਕਰੀ ਪਹਿਰਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਦਫ਼ਤਰਾਂ ਅਤੇ ਬੈਂਕ ਵਿਚ 50 ਫੀਸਦੀ ਸਟਾਫ ਕੰਮ ਕਰੇਗਾ। ਗ੍ਰਹਿ ਮਹਿਕਮੇ ਨੇ ਸੂਬੇ ਵਿਚ ਕਿਸਾਨਾਂ ਨੂੰ ਕਿਸੇ ਵੀ ਟੋਲ ਪਲਾਜ਼ਾ, ਪੈਟਰੋਲ ਪੰਪ ਅਤੇ ਮਾਲ ’ਤੇ ਜਮਾਵੜਾ ਨਾ ਕਰਨ ਦੀ ਬੇਨਤੀ ਕੀਤੀ ਹੈ। ਸਬਜ਼ੀ ਮੰਡੀ ਵਿਚ ਸੋਸ਼ਲ ਡਿਸਟੈਂਸਿੰਗ ਦੀ ਜ਼ਰੂਰੀ ਤੌਰ ’ਤੇ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।


PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News