ਕੁਆਂਟਮ ਪੇਪਰ ਮਿੱਲ ਖਿਲਾਫ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Friday, Jul 12, 2019 - 03:24 PM (IST)

ਕੁਆਂਟਮ ਪੇਪਰ ਮਿੱਲ ਖਿਲਾਫ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ (ਅਮਰੀਕ)  : ਸੈਲਾ ਖੁਰਦ 'ਚ ਸਥਿਤ ਕੁਆਂਟਮ ਪੇਪਰ ਮਿੱਲ 'ਚੋਂ ਨਿਕਣ ਵਾਲੇ ਗੰਦੇ ਪਾਣੀ ਖਿਲਾਫ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਮਿੱਲ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਸ 'ਚੋਂ ਨਿਕਲ ਵਾਲੇ ਗੰਦੇ ਪਾਣੀ ਨੂੰ ਕਿਸਾਨ ਵਿਰੋਧੀ ਦੱਸਿਆ। ਉਧਰ ਦੂਜੇ ਪਾਸੇ ਪੇਪਰ ਮਿੱਲ ਦੇ ਹੱਕ 'ਚ ਕਿਸਾਨਾਂ ਨੇ ਮਿੱਲ 'ਚੋਂ ਨਿਕਲ ਵਾਲੇ ਪਾਣੀ ਨੂੰ ਫਾਇਦੇਮੰਦ ਦੱਸਿਆ ਹੈ।

ਇਸ ਸਬੰਧੀ ਮਿੱਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਛੱਡਿਆ ਜਾ ਰਿਹਾ ਹੈ, ਉਹ ਕਿਸਾਨਾਂ ਦੀ ਡਿਮਾਂਡ ਦੇ ਆਧਾਰ 'ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਮਿੱਲ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਲੋਕਾਂ ਨੂੰ ਗਲਤ ਦੱਸਿਆ। 


author

Baljeet Kaur

Content Editor

Related News