ਲੁਧਿਆਣਾ ''ਚ ਕੂੜਾ ਡੰਪ ਨੂੰ ਅੱਗ ਲੱਗਣ ਨਾਲ 7 ਜੀਆਂ ਦੀ ਹੋਈ ਮੌਤ ਦਾ NGT ਨੇ ਲਿਆ ਨੋਟਿਸ
Friday, Apr 22, 2022 - 07:27 PM (IST)
ਜਲੰਧਰ : ਲੁਧਿਆਣਾ 'ਚ ਕੂੜੇ ਦੇ ਡੰਪ ਵਾਲੀ ਥਾਂ 'ਤੇ ਅੱਗ ਲੱਗਣ ਨਾਲ ਇਕੋ ਪਰਿਵਾਰ ਦੇ 7 ਜੀਆਂ ਦੇ ਝੁਲਸ ਕੇ ਮਾਰੇ ਜਾਣ ਦੀ ਘਟਨਾ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨੋਟਿਸ ਲਿਆ ਹੈ। ਐੱਨਜੀਟੀ ਦੇ ਚੇਅਰਪਰਸਨ ਆਦਰਸ਼ ਗੋਇਲ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਨਿਗਰਾਨ ਕਮੇਟੀ ਦੀ ਜ਼ਿੰਮੇਵਾਰੀ ਲਾਈ ਗਈ ਹੈ। ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮੇਟੀ 27 ਅਪ੍ਰੈਲ ਨੂੰ ਘਟਨਾ ਵਾਲੀ ਥਾਂ ਲੁਧਿਆਣਾ ਦੇ ਤਾਜਪੁਰ ਰੋਡ ਦਾ ਦੌਰਾ ਕਰੇਗੀ। ਉਨ੍ਹਾਂ ਦੱਸਿਆ ਕਿ ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਜਸਵੀਰ ਸਿੰਘ ਦੀ ਅਗਵਾਈ 'ਚ ਕੂੜੇ ਦੇ ਡੰਪ ਵਾਲੀ ਥਾਂ 'ਤੇ ਲੱਗੀ ਅੱਗ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ : ਬੱਸਾਂ ਨੂੰ ਕਈ ਘੰਟੇ ਡੀਜ਼ਲ ਨਾ ਮਿਲਣ 'ਤੇ ਰੋਡਵੇਜ਼ ਡਿਪੂ-2 ਦੇ ਜੀ. ਐੱਮ. ਨੂੰ ਭੁਗਤਣਾ ਪਿਆ ਖਮਿਆਜ਼ਾ
ਸੰਤ ਸੀਚੇਵਾਲ ਨੇ ਦੱਸਿਆ ਕਿ ਐੱਨਜੀਟੀ ਵੱਲੋਂ ਆਏ ਹੁਕਮਾਂ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਠੋਸ ਕੂੜੇ ਨੂੰ ਵਾਤਾਵਰਨ ਨਿਯਮਾਂ ਅਨੁਸਾਰ ਨਹੀਂ ਸੰਭਾਲਿਆ ਗਿਆ। ਇਹ ਅਧਿਕਾਰੀਆਂ ਦੀ ਲਾਪ੍ਰਵਾਹੀ ਜਾਪਦੀ ਹੈ। ਐੱਨਜੀਟੀ ਨੇ ਨਿਗਰਾਨ ਕਮੇਟੀ ਨੂੰ 15 ਦਿਨਾਂ 'ਚ ਰਿਪੋਰਟ ਈਮੇਲ ਕਰਨ ਲਈ ਕਿਹਾ ਹੈ। ਐੱਨਜੀਟੀ ਨੇ ਵੱਡੇ ਸ਼ਹਿਰਾਂ ਵਿਚ ਜਿਥੇ ਕੂੜਾ ਡੰਪ ਕੀਤਾ ਜਾਂਦਾ ਹੈ, ਦੀ ਜਾਣਕਾਰੀ ਇਕੱਠੀ ਕਰਨ ਦੇ ਵੀ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਸਾਈਕਲ 'ਤੇ ਆਏ ਚੋਰ ਟਾਇਰ ਵਪਾਰੀ ਦੇ ਘਰੋਂ 17 ਤੋਲੇ ਗਹਿਣੇ ਤੇ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ