ਸਾਢੇ 5 ਕਿਲੋ ਗਾਂਜੇ ਸਣੇ ਅੌਰਤ ਕਾਬੂ

Tuesday, Aug 14, 2018 - 02:06 AM (IST)

ਹੁਸ਼ਿਆਰਪੁਰ,  (ਅਮਰਿੰਦਰ)-  ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸੁੰਦਰ ਨਗਰ ਵਾਸੀ  ਅੌਰਤ ਮੰਜੂ ਦੇਵੀ ਪਤਨੀ ਸ਼ੰਕਰ ਸਾਹਨੀ ਕੋਲੋਂ ਸਾਢੇ 5 ਕਿਲੋ ਗਾਂਜਾ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੋਹਣ ਲਾਲ ਅਤੇ ਐੱਸ. ਟੀ. ਐੱਫ. ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੰਜੂ ਦੇਵੀ ਸੁੰਦਰ ਨਗਰ ਮੁਹੱਲੇ ’ਚ ਗਾਂਜਾ ਵੇਚਣ ਦਾ ਕੰਮ ਕਰਦੀ ਹੈ। ਪੁਲਸ ਨੇ ਦੋਸ਼ੀ ਅੌਰਤ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੋਖਾਦੇਹੀ ਦੇ ਮਾਮਲੇ ’ਚ ਨਾਮਜ਼ਦ
ਹੁਸ਼ਿਆਰਪੁਰ, 13 ਅਗਸਤ (ਅਮਰਿੰਦਰ)-ਥਾਣਾ ਸਿਟੀ ਦੀ ਪੁਲਸ ਨੇ ਹਰਮਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਜਲਵੇਲਾ, ਜ਼ਿਲਾ ਜਲੰਧਰ ਦੀ ਸ਼ਿਕਾਇਤ ’ਤੇ ਹੁਸ਼ਿਆਰਪੁਰ ਦੇ ਰਜਿੰਦਰ ਸਿੰਘ ’ਤੇ 25400 ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਸਿਟੀ ਪੁਲਸ ਨੇ ਦੋਸ਼ੀ ਖਿਲਾਫ਼ ਧਾਰਾ 420 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News