ਲੁਧਿਆਣਾ ''ਚ ਹੋਈ ਗੈਂਗਵਾਰ, ਗੈਂਗਸਟਰਾਂ ਨੇ ਤਾੜ-ਤਾੜ ਚਲਾਈਆਂ ਗੋਲ਼ੀਆਂ, ਇਲਾਕੇ ''ਚ ਫ਼ੈਲੀ ਦਹਿਸ਼ਤ (ਵੀਡੀਓ)

Thursday, Mar 07, 2024 - 09:35 AM (IST)

ਲੁਧਿਆਣਾ ''ਚ ਹੋਈ ਗੈਂਗਵਾਰ, ਗੈਂਗਸਟਰਾਂ ਨੇ ਤਾੜ-ਤਾੜ ਚਲਾਈਆਂ ਗੋਲ਼ੀਆਂ, ਇਲਾਕੇ ''ਚ ਫ਼ੈਲੀ ਦਹਿਸ਼ਤ (ਵੀਡੀਓ)

ਲੁਧਿਆਣਾ (ਗੌਤਮ)- ਮਹਾਨਗਰ ’ਚ ਗੈਂਗਵਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਬੁੱਧਵਾਰ ਨੂੰ ਦੇਰ ਰਾਤ ਲੁਧਿਆਣਾ ’ਚ ਚੌਥੀ ਗੈਂਗਵਾਰ ਕਾਰਨ ਇਕ ਗਰੁੱਪ ਨੇ ਦੂਜੇ ਗਰੁੱਪ ’ਤੇ ਫਾਇਰਿੰਗ ਕੀਤੀ। ਅਤਿ-ਵਿਅਸਥ ਇਲਾਕੇ ਵਿਜੇ ਨਗਰ ਬਾਬਾ ਘੋਰੀ ਸ਼ਾਹ ਦੀ ਸਮਾਧੀ ਨੇੜੇ ਦੇਰ ਰਾਤ ਕਾਰ ਸਵਾਰ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਸ ਦੌਰਾਨ 4 ਫਾਇਰ ਵੀ ਕੀਤੇ। ਹਮਲਾਵਰਾਂ ਨੇ ਕਾਰ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਇੱਟਾਂ-ਪੱਥਰ ਵੀ ਵਰ੍ਹਾਏ, ਜਿਸ ਨਾਲ ਕਾਰ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ ਸਵਾਰ ਨੌਜਵਾਨ ਕਿਸੇ ਤਰ੍ਹਾਂ ਨਾਲ ਬਚ ਕੇ ਨਿਕਲ ਗਏ। ਪਤਾ ਲੱਗਦੇ ਹੀ ਥਾਣਾ ਦਰੇਸੀ ਇੰਸ. ਹਰਪ੍ਰੀਤ ਸਿੰਘ ਆਪਣੇ ਟੀਮ ਨਾਲ ਮੌਕੇ ’ਤੇ ਪੁੱਜ ਗਏ।

ਇਹ ਖ਼ਬਰ ਵੀ ਪੜ੍ਹੋ - ਖਨੌਰੀ ਨੇੜਲੀ ਨਹਿਰ 'ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, 2 ਭੈਣਾਂ ਦਾ ਇਕਲੌਤਾ ਭਰਾ ਸੀ ਵੰਸ਼, ਕਈ ਦਿਨ ਤੋਂ ਸੀ ਲਾਪਤਾ

ਮੌਕੇ ਕੇ ਮੁਆਇਨਾ ਕਰ ਕੇ ਉਨ੍ਹਾਂ ਨੇ ਕਾਰ ਦੇ ਦਸਤਾਵੇਜ਼ ਅਤੇ ਨੁਕਸਾਨੀ ਹੋਈ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਨੇ ਕਾਰ ’ਚੋਂ ਇਕ ਮੋਬਾਇਲ ਅਤੇ ਕਾਰ ਦੇ ਮਾਲਕ ਮੁਕੁਲ ਦੇ ਦਸਤਾਵੇਜ਼ ਵੀ ਬਰਾਮਦ ਕਰ ਲਏ। ਫਾਇਰਿੰਗ ਨੂੰ ਲੈ ਕੇ ਪੁਲਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ, ਜਦਕਿ ਕਾਰ ਦੇ ਬੋਨਟ ਅਤੇ ਕਾਰ ਦੇ ਫਰੰਟ ਸ਼ੀਸ਼ੇ ’ਤੇ ਗੋਲੀਆਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਹਮਲਾਵਰਾਂ ਨੇ ਕਾਰ ਦੇ ਪਿਛਲੇ ਹਿੱਸੇ ਤੋਂ ਇੱਟ-ਪੱਥਰ ਵਰ੍ਹਾਏ ਗਏ। ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਗਰੁੱਪਾਂ ਨੇ ਇਕ-ਦੂਜੇ ’ਤੇ 4 ਤੋਂ ਜ਼ਿਆਦਾ ਫਾਇਰ ਕੀਤੇ ਹਨ, ਜਿਸ ਦੇ ਕਾਰਨ ਹੀ ਕਾਰ ਸਵਾਰ ਬਚ ਕੇ ਭੱਜਣ ’ਚ ਸਫ਼ਲ ਹੋ ਗਏ।

PunjabKesari

ਮੁਕੁਲ ਦੇ ਪਰਿਵਾਰ ਨੇ ਮੌਕੇ ’ਤੇ ਦੱਸਿਆ ਕਿ ਮੁਕੁਲ ਪਿਛਲੇ ਕਾਫੀ ਸਮੇਂ ਤੋਂ ਘਰ ਨਹੀਂ ਆ ਰਿਹਾ। ਉਨ੍ਹਾਂ ਨੇ ਇਨ੍ਹਾਂ ਨੂੰ ਪਤਾ ਲੱਗਾ ਹੈ ਕਿ ਮੁਕੁਲ ਦੇ 2 ਦੋਸਤ ਉਸ ਤੋਂ ਕਾਰ ਮੰਗ ਕੇ ਲੈ ਗਏ ਸੀ, ਜਿਨ੍ਹਾਂ ਬਾਰੇ ’ਚ ਪਤਾ ਲਗਾਇਆ ਜਾ ਰਿਹਾ ਹੈ। ਮੌਕੇ ’ਤੇ ਮੌਜੂਦ ਕੁਝ ਨੌਜਵਾਨਾਂ ਨੇ ਦੱਸਿਆ ਕਿ ਉਹ ਵਾਰਦਾਤ ਸਥਾਨ ਦੇ ਠੀਕ ਸਾਹਮਣੇ ਜਿਮ ਦੇ ਬਾਹਰ ਖੜ੍ਹੇ ਸਨ ਕਿ ਅਚਾਨਕ ਹੀ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਦੇਖਿਆ ਕਿ ਮੋਟਰਸਾਈਕਲਾਂ ’ਤੇ ਸਵਾਰ ਕੁਝ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਭੱਜ ਰਹੇ ਹਨ। ਜਦ ਕੁਝ ਅੱਗੇ ਜਾ ਕੇ ਦੇਖਿਆ ਤਾਂ ਉੱਥੇ ਨੁਕਸਾਨੀ ਕਾਰ ਖੜ੍ਹੀ ਸੀ। ਦੇਖਣ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲਾਂ ’ਤੇ ਗਰੁੱਪ ਬਣਾ ਕੇ ਚੱਕਰ ਲਗਾ ਰਹੇ ਸਨ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਰਾਤ ਨੂੰ ਇਸ ਇਲਾਕੇ ਤੋਂ ਕਾਫੀ ਆਵਾਜਾਈ ਹੁੰਦੀ ਹੈ, ਜਿਸ ਕਾਰਨ ਇਕਦਮ ਭੱਜਦੌੜ ਮਚ ਗਈ। ਇਸ ਕਾਰਨ ਕਿਸੇ ਹੋਰ ਰਾਹਗੀਰ ਦਾ ਨੁਕਸਾਨ ਵੀ ਹੋ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ

ਨੁੱਕਰ ’ਤੇ ਘੇਰੀ ਕਾਰ, ਘਟਨਾ ਸਥਾਨ ’ਤੇ ਲੱਗਾ ਸਰਕਾਰੀ ਸੀ. ਸੀ. ਟੀ. ਵੀ. ਕੈਮਰਾ

ਕਾਰ ਸਵਾਰ ’ਤੇ ਹਮਲਾ ਕਰਨ ਲਈ ਹਮਲਾਵਰਾਂ ਨੇ ਵੱਡੀ ਤਰਕੀਬ ਨਾਲ ਨੁੱਕਰ ’ਤੇ ਕਾਰ ਨੂੰ ਘੇਰਿਆ ਤਾਂ ਕਿ ਕਾਰ ਸਵਾਰ ਕਾਰ ਭੱਜ ਨਾ ਸਕਣ। ਇਸ ਦੌਰਾਨ ਉਨ੍ਹਾਂ ਨੇ ਕਾਰ ਨੂੰ ਅੱਗੇ-ਪਿੱਛੋਂ ਘੇਰ ਕੇ ਹਮਲਾ ਕੀਤਾ ਪਰ ਕਾਰ ਸਵਾਰ ਕਿਸੇ ਤਰ੍ਹਾਂ ਨਾਲ ਮੌਕੇ ਤੋਂ ਨਿਕਲ ਕੇ ਭੱਜ ਗਏ ਪਰ ਵਾਰਦਾਤ ਸਥਾਨ ’ਤੇ ਸੇਫ ਸਿਟੀ ਦਾ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ, ਜਿਸ ਵਿਚ ਹਮਲਾਵਰਾਂ ਅਤੇ ਕਾਰ ’ਚ ਸਵਾਰ ਨੌਜਵਾਨਾਂ ਦੀ ਪਛਾਣ ਹੋ ਸਕਦੀ ਹੈ। ਦੇਰ ਰਾਤ ਤੱਕ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ’ਚ ਜੁਟੀ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਮਾਲਕ ਮੁਕੁਲ ਨੇ ਕਾਫੀ ਸਮਾਂ ਪਹਿਲਾਂ ਗੈਂਗਸਟਰ ਮੋਹਨੀ ਨੂੰ ਚਾਂਦ ਸਿਨੇਮਾ ਨੇੜੇ ਘੇਰ ਕੇ ਕੁੱਟ-ਮਾਰ ਕੀਤੀ ਸੀ ਅਤੇ ਉਸ ਦੀ ਵੀਡੀਓ ਵਾਇਰਲ ਕੀਤੀ ਸੀ, ਜਿਸ ਨੂੰ ਲੈ ਕੇ ਮੋਹਿਨੀ ਗੈਂਗ ਦੀ ਮੁਕੁਲ ਨਾਲ ਰੰਜਿਸ਼ ਚਲਦੀ ਆ ਰਹੀ ਸੀ ਪਰ ਹੁਣ ਇਸ ਗੱਲ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ ਕਿ ਹਮਲਾ ਕਿਸ ਗਰੁੱਪ ਨੇ ਕੀਤਾ ਹੈ। ਚਰਚਾ ਸੀ ਕਿ ਦੂਜੇ ਗਰੁੱਪ ਪਿਛਲੇ ਕਾਫੀ ਸਮੇਂ ਤੋਂ ਮੁਕੁਲ ਦਾ ਪਿੱਛਾ ਕਰ ਰਿਹਾ ਸੀ, ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਮੁਕੁਲ ਬਿੰਦਰਾ ਕਾਲੋਨੀ ’ਚ ਰਹਿਣ ਆਪਣੇ ਇਕ ਦੋਸਤ ਦੇ ਘਰ ਵਾਪਸ ਆ ਰਿਹਾ ਹੈ, ਜਿਸ ’ਤੇ ਉਨ੍ਹਾਂ ਨੇ ਉਸ ਨਾਲ ਗਲੀ ਦੀ ਨੁੱਕਰ ’ਤੇ ਰੋਕ ਲਿਆ ਪਰ ਹਮਲੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਰ ’ਚ ਮੁਕੁਲ ਨਹੀਂ ਸਗੋਂ ਉਸ ਦੇ 2 ਦੋਸਤ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ

ਮੌਕੇ 'ਤੇ ਪਹੁੰਚੇ ਥਾਣਾ ਦਰੇਸੀ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਸਬੂਤ ਮਿਲੇ ਹਨ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਫਾਇਰਿੰਗ ਹੋਣ ਦੀ ਗੱਲ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਕਾਰ ਤੋਂ ਮੁਕੁਲ ਨਾਂ ਦੇ ਨੌਜਵਾਨ ਦਾ ਲਾਇਸੈਂਸ ਅਤੇ ਹੋਰ ਉਸ ਨੂੰ ਹੋਰ ਦਸਤਾਵੇਜ਼ ਅਤੇ ਮੋਬਾਇਲ ਬਰਾਮਦ ਹੋਇਆ ਹੈ। ਫਿਲਹਾਲ ਪੁਲਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News