ਗੈਂਗਸਟਰ ਨੂੰ ਪਨਾਹ ਦੇਣ ਵਾਲੇ ਵਿਰੁੱਧ ਕੇਸ ਦਰਜ, ਖੋਹੀ ਕਾਰ ਵੀ ਬਰਾਮਦ

02/16/2018 11:59:56 PM

ਬਟਾਲਾ, (ਬੇਰੀ)- ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵੱਲੋਂ ਗੈਂਗਸਟਰ ਨੂੰ ਪਨਾਹ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ।
ਐੈੱਸ. ਐੱਚ. ਓ. ਫਤਿਹਗੜ੍ਹ ਚੂੜੀਆਂ ਚਰਨਜੀਤ ਸਿੰਘ ਰੰਧਾਵਾ ਤੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਧਰਮਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਤੇਜਾ ਕਲਾਂ, ਜੋ ਗੈਂਗਸਟਰ ਹਰਵਿੰਦਰ ਸਿੰਘ ਮਨੂੰ ਪੁੱਤਰ ਬਲਵੰਤ ਸਿੰਘ ਵਾਸੀ ਰਾਜੇਕੇ (ਮਹਿਮੇਚੱਕ) ਨੂੰ ਪਨਾਹ ਦਿੰਦਾ ਸੀ, ਖੋਹੀ ਹੋਈ ਸਵਿਫਟ ਡਿਜ਼ਾਇਰ ਕਾਰ 'ਤੇ ਫਰਜ਼ੀ ਨੰਬਰ ਲਾ ਕੇ ਘੁੰਮਦਾ ਹੈ ਤੇ ਗੈਂਗਸਟਰ ਮਨੂੰ ਨੂੰ ਪੁਲਸ ਮੁਲਾਜ਼ਮਾਂ ਕੋਲੋਂ ਛੁਡਾ ਕੇ ਭਜਾ ਲਿਜਾਣ 'ਚ ਇਸ ਕਾਰ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਧਰਮਵੀਰ ਸਿੰਘ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਉਸ ਦੀ ਤਲਾਸ਼ ਆਰੰਭ ਦਿੱਤੀ ਤੇ ਅੱਜ ਉਸ ਦੇ ਘਰੋਂ ਖੋਹੀ ਗਈ ਕਾਰ ਸਣੇ ਗ੍ਰਿਫਤਾਰ ਕਰ ਲਿਆ। 
ਉਕਤ ਕਾਰ ਜਗਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਚਾਮੁੰਡਾ ਦੇਵੀ ਥਾਣਾ ਕੱਥੂਨੰਗਲ ਕੋਲੋਂ ਚਾਰ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ 'ਤੇ ਖੋਹੀ ਸੀ।
ਉਨ੍ਹਾਂ ਦੱਸਿਆ ਕਿ ਧਰਮਵੀਰ ਦੇ ਗੈਂਗਸਟਰ ਹਰਵਿੰਦਰ ਸਿੰਘ ਮਨੂੰ ਨਾਲ ਸੰਬੰਧ ਸਾਹਮਣੇ ਆਏ ਹਨ ਤੇ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਅਹਿਮ ਖੁਲਾਸੇ ਹੋਣ


Related News