ਅਵਤਾਰ ਸਿੰਘ ਅਜਗਰ ਦੇ ਮਾਤਾ-ਪਿਤਾ ਨੇ ਪੁਲਸ ''ਤੇ ਧੱਕੇਸ਼ਾਹੀ ਦਾ ਲਾਇਆ ਦੋਸ਼

Sunday, Dec 03, 2017 - 10:36 AM (IST)

ਅਵਤਾਰ ਸਿੰਘ ਅਜਗਰ ਦੇ ਮਾਤਾ-ਪਿਤਾ ਨੇ ਪੁਲਸ ''ਤੇ ਧੱਕੇਸ਼ਾਹੀ ਦਾ ਲਾਇਆ ਦੋਸ਼

ਤਰਨਤਾਰਨ (ਰਮਨ) - ਗੈਂਗਸਟਰਾਂ ਦੀ ਬੀ ਕੈਟਾਗਿਰੀ 'ਚ ਸ਼ਾਮਿਲ ਤਰਨਤਾਰਨ ਨਿਵਾਸੀ ਅਵਤਾਰ ਸਿੰਘ ਅਜਗਰ ਦੇ ਮਾਤਾ-ਪਿਤਾ ਨੇ ਪੁਲਸ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪੁਲਸ ਨੇ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਮੁਕੱਦਮਿਆਂ 'ਚ ਫਸਾਇਆ ਹੈ। ਇਸ ਸਬੰਧੀ ਅਵਤਾਰ ਸਿੰਘ ਅਜਗਰ ਦੇ ਪਿਤਾ ਹਾਜ਼ਰ ਸਿੰਘ (ਸਾਬਕਾ ਫੌਜੀ) ਤੇ ਮਾਤਾ ਦਰਸ਼ਨ ਕੌਰ ਨੇ ਦੱਸਿਆ ਕਿ ਪੁਲਸ ਵੱਲੋਂ ਉਨ੍ਹਾਂ ਦੇ ਪੁੱਤਰ 'ਤੇ ਕੁੱਲ 8 ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਅਜਗਰ ਨੂੰ ਝੂਠੇ ਮਾਮਲਿਆਂ 'ਚ ਫਸਾ ਕੇ ਪੁਲਸ ਨੇ ਉਸ ਦਾ ਭਵਿੱਖ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ। ਇਸ ਮੌਕੇ ਅਜਗਰ ਦੀ ਪਤਨੀ ਸਿਮਰਜੀਤ ਕੌਰ ਨੇ ਮੰਗ ਕੀਤੀ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਸਬੰਧੀ ਤਰਨਤਾਰਨ ਦੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਪੁਲਸ ਕਿਸੇ 'ਤੇ ਕੋਈ ਝੂਠਾ ਮੁਕੱਦਮਾ ਦਰਜ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਅਜਗਰ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਅਤੇ ਜੇਕਰ ਅਜਗਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। 


Related News