ਗੈਂਗਸਟਰ ਵਿੱਕੀ ਗੌਂਡਰ ਸਣੇ ਹੋਰਾਂ ਤੱਕ ਪਹੁੰਚਣ ਲਈ ਪੁਲਸ ਨੇ ਬਣਾਈ ਨਵੀਂ ਯੋਜਨਾ, ਚੁੱਕਿਆ ਅਹਿਮ ਕਦਮ (ਵੀਡੀਓ)

05/14/2017 7:30:03 PM

ਮੋਹਾਲੀ : ਮੋਹਾਲੀ ਪੁਲਸ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਮੋਹਾਲੀ ਪੁਲਸ ਨੇ ਇਕ ਬੁੱਕਲੈੱਟ ਜਾਰੀ ਕੀਤੀ ਹੈ, ਜਿਸ ਵਿਚ ਮੋਸਟ ਵਾਂਟੇਡ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕਈ ਥਾਵਾਂ ''ਤੇ ਪੋਸਟਰ ਵੀ ਲਗਾਏ ਗਏ ਹਨ। ਐਲਬਮ ''ਚ ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਦੋਸ਼ੀ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਜੈਪਾਲ ਭੁੱਲਰ, ਤੀਰਥ ਢਿੱਲਵਾਂ, ਹਰਜਿੰਦਰ ਸਿੰਘ ਉਰਫ ਆਕਾਸ਼, ਦਿਲਪ੍ਰੀਤ ਸਿੰਘ, ਹਰਿੰਦਰ ਸਿੰਘ ਉਰਫ ਰਿੰਦਾ, ਭੁਪਿੰਦਰ ਸਿੰਘ ਉਰਫ ਭੂਪੀ ਰਾਣਾ, ਰਵਿੰਦਰ ਕੁਮਾਰ ਉਰਫ ਕਾਲੀ ਦੀਆਂ ਤਸਵੀਰਾਂ ਸ਼ਾਮਲ ਹਨ।
ਵਿਭਾਗ ਵਲੋਂ ਇਹ ਬੁੱਕਲੈੱਟ ਹਰ ਪੁਲਸ ਮੁਲਾਜ਼ਮ ਨੂੰ ਦਿੱਤੀ ਗਈ ਹੈ ਅਤੇ ਇਹ ਹਦਾਇਤ ਕੀਤੀ ਗਈ ਹੈ ਕਿ ਇਸ ਬੁੱਕਲੈੱਟ ਨੂੰ ਹਮੇਸ਼ਾ ਆਪਣੇ ਕੋਲ ਰੱਖਿਆ ਜਾਵੇ ਅਤੇ ਫਾਰਚੂਨਰ, ਆਈ ਟਵੰਟੀ ਅਤੇ ਵਰਨਾ ਗੱਡੀਆਂ ''ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਚੈੱਕ ਕਰਦੇ ਸਮੇਂ ਇਨ੍ਹਾਂ ਗੈਂਗਸਟਰਾਂ ਨੂੰ ਵੇਖੇ ਜਾਣ ''ਤੇ ਤੁਰੰਤ ਰਾਊਂਡ ਅੱਪ ਕੀਤਾ ਜਾਵੇ।
ਪੁਲਸ ਕਰਮਚਾਰੀਆਂ ਤੋਂ ਇਲਾਵਾ ਇਹ ਬੁੱਕਲੈੱਟ ਆਮ ਨਾਗਰਿਕਾਂ ਨੂੰ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਇਨ੍ਹਾਂ ਖਤਰਨਾਕ ਗੈਂਗਸਟਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਮੋਹਾਲੀ ਪੁਲਸ ਦੇ ਸੀਨੀਅਰ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੁੱਕਲੈੱਟ ਤੇ ਪੋਸਟਰਾਂ ''ਤੇ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ''ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਪ੍ਰਸ਼ਾਸਨ ਵਲੋਂ ਵੀ ਗੈਂਗਸਟਰਾਂ ਦੇ ਪੋਸਟਰ ਜਾਰੀ ਕੀਤੇ ਗਏ ਸਨ, ਜੋ ਇਨ੍ਹਾਂ ਗੈਂਗਸਟਰਾਂ  ਫੜਨ ਲਈ ਪੁਲਸ ਦੀ ਮੁਸਤੈਦੀ ਨੂੰ ਬਿਆਨ ਕਰ ਰਿਹਾ ਹੈ।


Gurminder Singh

Content Editor

Related News