ਤਿਹਾੜ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਜਾਵੇਗਾ ਗੈਂਗਸਟਰ SK ਖਰੋੜ, ਲਾਰੈਂਸ ਦਾ ਹੈ ਕਰੀਬੀ ਦੋਸਤ

Monday, Jan 02, 2023 - 06:17 PM (IST)

ਲੁਧਿਆਣਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੋਸਤ ਗੈਂਗਸਟਰ ਐੱਸ. ਕੇ. ਖਰੋੜ ਨੂੰ ਦਿੱਲੀ ਜੇਲ੍ਹ ਤੋਂ ਕੱਲ੍ਹ ਲੁਧਿਆਣਾ ਲਿਆਂਦਾ ਜਾਵੇਗਾ। ਪੁਲਸ ਵੱਲੋਂ ਖਰੋੜ ਤੋਂ ਲੁਧਿਆਣਾ 'ਚ ਅਮਨ ਜੇਠੀ ਨਾਮ ਦੇ ਨੌਜਵਾਨ ਨੂੰ ਜੋ ਪਿਸਟੌਲ ਸਪਲਾਈ ਕੀਤੀ ਗਈ ਸੀ, ਉਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਪਿਸਤੌਲ ਅੱਗੇ ਉਸ ਨੇ ਕਿਸ ਨੂੰ ਸਪਲਾਈ ਕਰਵਾਈ ਹੈ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪੁਲਸ ਪਹਿਲਾਂ ਪਿੰਡ ਭਾਦਸੋਂ ਦੇ 10ਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਕਿਉਂਕਿ ਉਸ ਨੇ ਵੀ ਬਲਦੇਵ ਚੌਧਰੀ ਤੇ 2 ਹੋਰ ਵਿਅਕਤੀਆਂ ਨੂੰ ਪਿਸਤੌਲ ਸਪਲਾਈ ਕੀਤੇ ਸੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਲਿਆ ਬੰਬ

ਗੈਂਗਸਟਰ ਕੋਲੋਂ ਇਸ ਸਬੰਧੀ ਵੀ ਕੀਤੀ ਪੁੱਛਗਿੱਛ ਜਾਵੇਗੀ ਕਿ ਉਸ ਨੇ ਪਿਸਤੌਲ ਕਿਸ ਨੂੰ ਦਿੱਤਾ ਸੀ ਅਤੇ ਉਸ ਦੇ ਮਹਾਨਗਰ ਵਿਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਕਿਸ-ਕਿਸ ਵਿਅਕਤੀ ਨਾਲ ਸਬੰਧ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਖਰੋੜਾ 'ਤੇ ਪਟਿਆਲਾ ਦੇ ਪਿੰਡ ਸਨੌਰ ਦੇ ਸਰਪੰਚ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾਉਣ ਦਾ ਵੀ ਦੋਸ਼ ਹੈ। ਸਰਪੰਚ ਤਾਰ ਸਿੰਘ ਦੱਤ ਨੂੰ ਮਰਨ ਦੇ ਮਾਮਲੇ 'ਚ ਪੁਲਸ ਨੇ ਐੱਸ. ਕੇ. ਖਰੋੜ, ਜਤਿੰਦਰ ਸ਼ੇਰਗਿੱਲ, ਮਨੀ ਵਾਲੀਆ, ਅਬੂ ਤੇ ਜਸਪ੍ਰੀਤ 'ਤੇ ਮਾਮਲੇ ਦਰਜ ਕੀਤਾ ਸੀ। ਇਸ ਕਤਲ ਕਾਂਡ ਤੋਂ ਬਾਅਦ ਗੈਂਗਸਟਰ ਖਰੋੜ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ- ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ 'ਤੇ ਵਰ੍ਹੇ CM ਮਾਨ, ਲਾਏ ਵੱਡੇ ਇਲਜ਼ਾਮ

ਐੱਸ. ਕੇ. ਖਰੋੜ 'ਏ' ਸ਼੍ਰੇਣੀ ਦਾ ਗੈਂਗਸਟਰ ਹੈ ਤੇ ਕਈ ਕੇਸਾਂ 'ਚ ਲੋੜੀਂਦਾ ਹੈ। ਦੱਸ ਦੇਈਏ ਕਿ ਗੈਂਗਸਟਰ ਖਰੋੜ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਵੀ ਸਬੰਧ ਹਨ। ਖਰੋੜ ਪਟਿਆਲਾ ਦੇ ਪਿੰਡ ਬਾਰਨ ਦਾ ਰਹਿਣ ਵਾਲਾ ਹੈ। ਪੰਜਾਬ ਯੂਨੀਵਰਸਿਟੀ ਦੀ ਸਟੂਡੇਂਟ ਯੂਨੀਅਨ ਦਾ ਚੇਅਰਮੈਨ ਰਹਿ ਚੁੱਕਾ ਹੈ। ਗੈਂਗਸਟਰ ਖਰੋੜ 'ਤੇ 12 ਮਾਮਲੇ ਕਤਲ  ਦੇ ਅਤੇ ਕਈ ਮਾਮਲੇ ਲੁੱਟਖੋਹ ਦੇ ਦਰਜ ਹਨ। ਖਰੋੜ ਨੂੰ ਪੁਲਸ ਨੇ 2017 'ਚ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਹਾਈ ਸਕਿਓਰਿਟੀ ਜੇਲ੍ਹ ਨਾਭਾ 'ਚ ਵੀ ਰੱਖਿਆ ਗਿਆ ਪਰ ਜਦੋਂ 2018 'ਚ ਉਸ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਫਿਰ ਅਪਰਾਧ ਦੀ ਦੁਨੀਆਂ 'ਚ ਸਰਗਰਮ ਹੋ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਖਰੋੜ ਦੇ ਪਿਤਾ ਸੇਵਾਮੁਕਤ ਪੁਲਸ ਅਧਿਕਾਰੀ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News