ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਐੱਨ. ਆਰ. ਆਈ. ਦੀ ਐੱਲ. ਓ. ਸੀ. ਜਾਰੀ

02/25/2017 2:13:30 PM

ਮੋਗਾ (ਆਜ਼ਾਦ) : ਗੈਂਗਸਟਰ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਵੱਲੋਂ ਬੀਤੀ 12 ਫਰਵਰੀ ਨੂੰ ਪਿੰਡ ਢੁੱਡੀਕੇ ''ਚ ਛਾਪਾਮਾਰੀ ਕਰਕੇ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋਂ ਸਹਿਤ ਉਸ ਦੇ ਚਾਰ ਸਾਥੀਆਂ ਨੂੰ ਇਕ ਐੱਨ. ਆਰ. ਆਈ. ਕੁਲਤਾਰ ਸਿੰਘ ਉਰਫ ਗੋਲਡੀ ਦੇ ਘਰ ''ਚੋਂ ਕਾਬੂ ਕੀਤਾ ਗਿਆ ਸੀ। ਇਸ ਸਬੰਧੀ ਅਜੀਤਵਾਲ ਪੁਲਸ ਨੇ ਕੁਲਤਾਰ ਸਿੰਘ ਗੋਲਡੀ ਤੇ ਹਰਵਿੰਦਰ ਸਿੰਘ ਖਿਲਾਫ਼ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਤਹਿਤ 15 ਫਰਵਰੀ ਨੂੰ ਐੱਸ. ਐੱਸ. ਪੀ. ਪਟਿਆਲਾ ਦੇ ਹੁਕਮਾਂ ''ਤੇ ਮਾਮਲਾ ਦਰਜ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਐੱਨ. ਆਰ. ਆਈ . ਕੁਲਤਾਰ ਸਿੰਘ ਗੋਲਡੀ ਤੇ ਹੋਰਨਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲਤਾਰ ਸਿੰਘ ਗੋਲਡੀ ਦਾ ਪਾਸਪੋਰਟ 12 ਫਰਵਰੀ ਨੂੰ ਉਸ ਦੇ ਘਰ ਤੋਂ ਕਬਜ਼ੇ ''ਚ ਲੈ ਲਿਆ ਗਿਆ ਸੀ ਪਰ ਉਹ ਕਾਬੂ ਨਹੀਂ ਆ ਸਕਿਆ। ਹੁਣ ਭਾਰਤ ਦੇ ਸਾਰੇ ਏਅਰਪੋਰਟਾਂ ''ਤੇ ਐੱਲ. ਓ. ਸੀ. (ਲੁੱਕ ਆਊਟ ਸਰਕੂਲਰ) ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਉਹ ਭਾਰਤ ਤੋਂ ਬਾਹਰ ਭੱਜ ਨਾ ਸਕੇ। ਪੁਲਸ ਪਾਰਟੀ ਉਸ ਨੂੰ ਕਾਬੂ ਕਰਨ ਲਈ ਉਸ ਦੇ ਸ਼ੱਕੀ ਟਿਕਾਣਿਆਂ ''ਤੇ ਛਾਪੇਮਾਰੀ ਕਰ ਰਹੀ ਹੈ।


Gurminder Singh

Content Editor

Related News