ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ ''ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

Monday, Jul 20, 2020 - 06:29 PM (IST)

ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ ''ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਨਾਭਾ (ਸੁਸ਼ੀਲ ਜੈਨ, ਰਾਹੁਲ ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿਚ ਬੀਤੀ ਰਾਤ ਨਾਭਾ ਜੇਲ ਕਾਂਡ ਦੇ ਮੁੱਖ ਮੁਲਜ਼ਮ ਅਤੇ ਖਤਰਨਾਕ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਵੱਲੋਂ ਜੇਲ ਦੇ ਅੰਦਰ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਗਈ। ਜਿਸ ਨੂੰ ਸਿਪਾਹੀ ਸੁਖਚੈਨ ਸਿੰਘ ਨੇ ਨਾਕਾਮ ਕਰ ਦਿੱਤਾ। ਮੌਕੇ 'ਤੇ ਸਹਾਇਕ ਸੁਪਰਡੈਂਟ ਸੰਦੀਪ ਸਿੰਘ ਪਹੁੰਚ ਗਏ, ਜਿਨ੍ਹਾਂ ਨੂੰ ਨੀਟਾ ਦਿਓਲ ਨੇ ਦੱਸਿਆ ਕਿ ਮੇਰੀ ਪਤਨੀ ਨੂੰ ਮੋਬਾਇਲ ਬਰਾਮਦ ਹੋਣ ਦੇ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਸ ਕਰਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਅਮਰੀਕਾ ਦੀ ਫਲਾਈਟ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਹੋਈ ਮੌਤ 

ਸਹਾਇਕ ਸੁਪਰਡੈਂਟ ਅਨੁਸਾਰ ਦੋ ਦਿਨ ਪਹਿਲਾਂ ਇਸ ਗੈਂਗਸਟਰ ਪਾਸੋਂ ਮੋਬਾਇਲ ਬਰਾਮਦ ਹੋਇਆ ਸੀ। ਇਸ ਸਮੇਂ ਇਹ ਬਲਾਕ ਨੰਬਰ 1 ਦੀ ਚੱਕੀ ਨੰਬਰ 3 ਵਿਚ ਬੰਦ ਹੈ। ਮੈਕਸੀਮਮ ਸਕਿਓਰਿਟੀ ਜ਼ਿਲ੍ਹਾ ਜੇਲ ਵਿਚ 27 ਨਵੰਬਰ 2016 ਦੀ ਜੇਲ ਬ੍ਰੇਕ ਦੌਰਾਨ ਨੀਟਾ ਦਿਓਲ ਸਾਜ਼ਿਸ਼ਕਰਤਾ ਸੀ। ਕੁਝ ਸਮੇਂ ਬਾਅਦ ਪੁਲਸ ਨੇ ਨੀਟਾ ਖ਼ਿਲਾਫ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ 'ਤੇ ਧਾਰਾ 309 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਪ੍ਰੋਡਕਸ਼ਨ ਵਰੰਟ 'ਤੇ ਨੀਟਾ ਨੂੰ ਹਿਰਾਸਤ ਵਿਚ ਲੈ ਕੇ ਪੜਤਾਲ ਕਰੇਗੀ। ਦੂਜੇ ਪਾਸੇ ਨੀਟਾ ਦੇ ਵਕੀਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਪ੍ਰੀਤ ਨੀਟਾ ਨੂੰ ਵਾਰ-ਵਾਰ ਸੋਚੀ ਸਮਝੀ ਸਾਜ਼ਿਸ਼ ਅਧੀਨ ਝੂਠੇ ਪੁਲਸ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਨੀਟਾ ਦਿਓਲ ਨੂੰ ਸਾਜ਼ਿਸ਼ ਅਧੀਨ ਮਰਵਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ ! ਘਰੋਂ ਬਾਹਰ ਗਏ ਮਾਪੇ, ਰਿਸ਼ਤੇ 'ਚ ਲੱਗਦੇ ਭਰਾ ਨੇ ਲੁੱਟੀ ਭੈਣ ਦੀ ਪੱਤ


author

Gurminder Singh

Content Editor

Related News