ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ

Thursday, Jul 08, 2021 - 06:19 PM (IST)

ਮਨਜਿੰਦਰ ਮੰਨਾ ਨੇ ਫੇਸਬੁੱਕ 'ਤੇ ਲਈ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਦੀ ਜ਼ਿੰਮੇਵਾਰੀ, ਕੀਤੇ ਹੋਰ ਵੀ ਖ਼ੁਲਾਸੇ

ਬਠਿੰਡਾ (ਕੁਨਾਲ ਬਾਂਸਲ, ਵਿਜੈ ਵਰਮਾ): ਗੈਂਗਸਟਰ ਕੁਲਵੀਰ ਨਰੂਆਣਾ ਨੂੰ ਮਾਰਨ ਵਾਲੇ ਮੰਨਾ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਆਪਣਾ ਪੱਖ ਰੱਖਿਆ ਹੈ। ਆਪਣਾ ਪੱਖ ਰੱਖਦਿਆ ਮੰਨਾ ਨੇ ਉਸ ’ਚ ਲਿਖਿਆ ਹੈ ਕਿ ਹਰ ਕਹਾਣੀ ਦੇ 2 ਪਹਿਲੂ ਹੁੰਦੇ ਹਨ ਅਤੇ ਮੈਂ ਆਪਣਾ ਪੱਖ ਦੱਸਦਾ ਹਾਂ। ਲੋਕ ਬਹੁਤ ਮੇਰੇ ਬਾਰੇ ਗੱਲਾਂ ਕਰ ਰਹੇ ਹਨ ਕਿ ਮੈਂ ਯਾਰ-ਮਾਰ ਕੀਤੀ,ਮੈਂ ਗੱਦਾਰੀ ਕੀਤੀ ਹੈ। ਮੈਂ ਕੁਲਬੀਰ ਨਰੂਆਣਾ ਦੇ ਲਈ ਬਹੁਤ ਬੁਰਾ ਸਮਾਂ ਦੇਖਿਆ ਹੈ ਪਰ ਇਕ ਆਦਮੀ ਨੇ ਕੁੱਝ ਪੈਸੇ ਦੇ ਠੇਕੇ ਦੇ ਵਿਵਾਦ ’ਚ ਉਨ੍ਹਾਂ ਲੋਕਾਂ ਦੀ ਸਪੋਰਟ ਕੀਤੀ ਜੋ ਇਸ ਨੂੰ ਕੁੱਝ ਮਹੀਨਿਆਂ ਤੋਂ ਜਾਨਣ ਲੱਗੇ ਸਨ। ਇਸ ਨੇ ਸਾਜ਼ਿਸ਼ ਦੇ ਤਹਿਤ ਮੈਨੂੰ ਆਪਣੇ ਘਰ ਬੁਲਾਇਆ ਅਤੇ ਐਂਟੀ ਪਾਰਟੀ ਦੇ 10 ਲੋਕਾਂ ਦੇ ਸਾਹਮਣੇ ਮੈਨੂੰ ਬੇਇਜ਼ਤ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਇਕ ਹੀ ਰਸਤਾ ਸੀ ਕਿ ਮੈਂ ਜਾਂ ਤਾਂ ਬੇਇਜ਼ਤ ਹੋ ਕੇ ਆ ਜਾਂਦਾ ਜਾਂ ਮੈਂ ਆਪਣੀ ਅਣਖ਼ ਰੱਖਣ ਲਈ ਲੜ ਸਕਦਾ ਸੀ। ਮੈਂ ਇਕੱਲੇ ਨੇ ਇਨ੍ਹਾਂ ਸਾਰਿਆਂ ਦਾ ਮੁਕਾਬਲਾ ਕੀਤਾ। ਉਸ ਨੇ ਦੱਸਿਆ ਕਿ ਇਹ ਮੇਰੇ ਤੋਂ ਇਸ ਲਈ ਖਾਰ ਖਾਂਦਾ ਸੀ ਕਿ ਕਿਉਂਕਿ ਮੇਰੀ ਗੋਲਡੀ ਬਰਾੜ ਦੇ ਨਾਲ ਜ਼ਿਆਦਾ ਨਜ਼ਦੀਕੀ ਹੋਣ ਦੇ ਚੱਲਦੇ ਲਾਰੇਂਸ ਬਿਸ਼ਨੋਈ ਗਰੁੱਪ ਦੇ ਨਾਲ ਜ਼ਿਆਦਾ ਨਜ਼ਦੀਕੀਆਂ ਸਨ। ਮੈਂ ਇਕੱਲੇ ਇਨ੍ਹਾਂ ਸਾਰਿਆਂ ਦਾ ਮੁਕਾਬਲਾ ਕੀਤਾ। ਮੈਂ ਲਾਰੈਂਸ ਬਿਸ਼ਨੋਈ ਦਾ ਹਿੱਸਾ ਹਾਂ ਤੇ ਕਿਸੇ ਨਾਲ ਮੇਰਾ ਲੈਣਾ-ਦੇਣਾ ਨਹੀਂ ਹੈ। ਮੈਂ ਇਸ ਨੂੰ ਨਿੱਜੀ ਰੰਜਿਸ਼ ਦੇ ਚੱਲਦੇ ਮਾਰਿਆ ਹੈ ਕਿਸੇ ਦੇ ਕਹਿਣ ’ਤੇ ਨਹੀਂ।

ਇਹ ਵੀ ਪੜ੍ਹੋ:  ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਏ ਕੈਟਾਗਿਰੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਉਸ ਦੇ ਸਾਥੀ ਮਨਜਿੰਦਰ ਮੰਨਾ ਵਲੋਂ ਤਾਬੜਤੋੜ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਅਤੇ ਉਸੇ ਦੇ ਹੀ ਸਾਥੀ ਮਨਜਿੰਦਰ ਮੰਨਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਠਿੰਡਾ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਮਨਜਿੰਦਰ ਸਿੰਘ ਮੰਨਾ ਜੋ ਕਿ ਕੁਲਵੀਰ ਨਰੂਆਣਾ ਦਾ ਸਾਥੀ ਹੀ ਹੈ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਕੁਲਵੀਰ ਨਰੂਆਣਾ ਅਤੇ ਮਨਜਿੰਦਰ ਸਿੰਘ ਮੰਨਾ ਵਿਚਾਲੇ ਆਪਸੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਲਗਭਗ 7 ਵਜੇ ਮੰਨਾ ਕੁਲਵੀਰ ਦੇ ਘਰ ਪਹੁੰਚਿਆ ਅਤੇ ਉਸ ਨੇ ਕੁਲਵੀਰ ਨੂੰ ਆਪਣੀ ਫਾਰਚੂਨਰ ਕਾਰ ਵਿਚ ਬਿਠਾਇਆ, ਜਿਸ ਤੋਂ ਬਾਅਦ ਕੁਲਵੀਰ ’ਤੇ ਲਗਭਗ 8 ਰੋਂਦ ਫਾਇਰ ਕਰਕੇ ਉਸ ਨੂੰ ਮੌਤ ਦੋ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਪਿੰਡ ਭੰਗਚੜ੍ਹੀ ਦੇ ਫੌਜੀ ਜਸਵਿੰਦਰ ਸਿੰਘ ਦੀ ਹੋਈ ਮੌਤ


author

Shyna

Content Editor

Related News