ਲੁਧਿਆਣਾ ਪੁਲਸ ਵਲੋਂ ਗੈਂਗਸਟਰ ਜੱਸਾ 4 ਸਾਥੀਆਂ ਸਮੇਤ ਗ੍ਰਿਫਤਾਰ
Monday, Dec 09, 2019 - 04:25 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਵਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਉਸ ਦੇ ਗਿਰੋਹ ਦੇ 4 ਮੈਂਬਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਬਹਾਦਰ ਕੇ ਰੋਡ ਸਬਜ਼ੀ ਮੰਡੀ ਨੇੜਿਓਂ ਕਾਬੂ ਕੀਤਾ ਗਿਆ ਹੈ।
ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਕੋਲੋਂ ਇਕ ਪਿਸਤੌਲ, 12 ਜ਼ਿੰਦਾ ਕਾਰਤੂਸ, 2 ਮੈਗਜ਼ੀਨ, ਇਕ ਤੇਜ਼ਧਾਰ ਹਥਿਆਰ, ਖਿਡੌਣਾ ਪਿਸਤੌਲ, ਲੋਹੇ ਦੀ ਰਾਡ ਅਤੇ ਆਈ-20 ਕਾਰ ਬਰਾਮਦ ਕੀਤੀ ਗਈ ਹੈ, ਜਿਸ 'ਚ ਉਹ ਸਵਾਰ ਸਨ। ਦੋਸ਼ੀਆਂ ਦੇ ਸਰਗਨਾ ਜਸਪ੍ਰੀਤ ਸਿੰਘ 'ਤੇ ਵੱਖ-ਵੱਖ ਥਾਣਿਆਂ 'ਚ 19 ਮਾਮਲੇ ਦਰਜ ਹਨ। ਫਿਲਹਾਲ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।