ਨਾਭਾ ਜੇਲ ਬ੍ਰੇਕ ਕਾਂਡ ''ਚ ਦੋਸ਼ੀ ਗੈਂਗਸਟਰ ਗੋਪੀ ਅਦਾਲਤ ''ਚ ਪੇਸ਼

Tuesday, Mar 20, 2018 - 04:27 PM (IST)

ਨਾਭਾ ਜੇਲ ਬ੍ਰੇਕ ਕਾਂਡ ''ਚ ਦੋਸ਼ੀ ਗੈਂਗਸਟਰ ਗੋਪੀ ਅਦਾਲਤ ''ਚ ਪੇਸ਼

ਨਾਭਾ (ਰਾਹੁਲ ਖੁਰਾਨਾ) — ਪੰਜਾਬ ਦੀਆਂ ਅਤਿ ਸੁਰੱਖਿਅਤ ਜੇਲਾਂ 'ਚੋਂ ਇਕ ਮੰਨੀ ਜਾਂਦੀ ਨਾਭਾ ਜੇਲ ਦੀ ਮੈਕਸੀਮੰਮ ਸਕਿਊਰਿਟੀ ਜੇਲ ਬਰੇਕ ਦੇ ਮੁੱਖ ਸਰਗਰਨਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਕੌੜਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਾਭਾ ਜੇਲ 'ਚ ਬੰਦ ਕੈਦੀਆਂ ਨੂੰ ਭਜਾਉਣ ਲਈ ਗੋਪੀ ਆਪ ਆਇਆ ਸੀ ਤੇ ਉਹ 30 ਬੋਰ ਦਾ ਰਿਵਾਲਵਰ ਲੈ ਕੇ ਜੇਲ 'ਚ ਦਾਖਲ ਹੋਇਆ ਸੀ। ਜੇਲ ਬ੍ਰੇਕ ਦੇ ਦੋਸ਼ਾਂ ਤਹਿਤ ਨਾਭਾ ਪੁਲਸ ਨੇ ਅੰਮ੍ਰਿਤਸਰ ਜੇਲ 'ਚ ਗੈਂਗਸਟਰ ਗੋਪੀ ਨੂੰ ਨਾਭਾ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਪੁਲਸ ਰਿਮਾਂਡ ਲਿਆ ਸੀ ਤੇ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਦੁਬਾਰਾ ਨਾਭਾ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੈਂਗਸਟਰ ਗੋਪੀ ਨੂੰ 14 ਦਿਨਾਂ ਦੇ ਜੁਡੀਸ਼ੀਅਲ ਕਸਟਡੀ ਦੇ ਤਹਿਤ ਮੁੜ ਜੇਲ 'ਚ ਭੇਜ ਦਿੱਤਾ ਹੈ। 
ਇਸ ਮੌਕੇ ਨਾਭਾ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਕੌੜਾ ਦਾ 6 ਦਿਨ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਨਾਭਾ ਦੀ ਅਦਾਲਤ 'ਚ ਦੁਬਾਰਾ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਗੋਪੀ ਨੂੰ 14 ਦਿਨਾਂ ਦੇ ਜੂਡੀਸ਼ੀਅਲ ਕਸਟਡੀ ਤਹਿਤ ਅੰਮ੍ਰਿਤਸਰ ਜੇਲ ਭੇਜ ਦਿੱਤਾ ਹੈ। ਪੁਲਸ ਰਿਮਾਂਡ ਦੌਰਾਨ ਗੁਰਪ੍ਰੀਤ ਨੇ ਮੰਨਿਆ ਕਿ ਮੈਂ ਖੁਦ ਜੇਲ 'ਚ ਬੰਦ ਕੈਦੀਆਂ ਨੂੰ ਛੁਡਾਉਣ ਲਈ ਆਇਆ ਸੀ ਤੇ ਰਿਮਾਂਡ ਦੌਰਾਨ ਗੁਰਪ੍ਰੀਤ ਕੋਲੋਂ 30 ਬੋਰ ਦਾ ਰਿਵਾਲਵਰ ਵੀ ਰਿਕਵਰ ਕੀਤਾ ਹੈ ਤੇ ਇਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਹਾਂਗਕਾਂਗ 'ਚ ਜੇਲ ਬਰੇਕ ਮਾਮਲੇ ਲਈ ਫੰਡ ਇਕੱਠੇ ਕਰਨ ਵਾਲੇ ਰਮਨਜੀਤ ਸਿੰਘ ਰੋਮੀ ਨੂੰ ਛੇਤੀ ਹੀ ਹਾਂਗਕਾਂਗ ਤੋਂ ਲਿਆਂਦਾ ਜਾਵੇਗਾ, ਜਿਸ ਦਾ ਪਰੋਸੈਸ ਚਲ ਰਿਹਾ ਹੈ।


Related News