ਖੰਨਾ ਦੀ ਅਦਾਲਤ 'ਚ ਗੈਂਗਸਟਰ ਗੋਰੂ ਬੱਚਾ ਦੀ ਪੇਸ਼ੀ, ਪੁਲਸ ਛਾਉਣੀ 'ਚ ਤਬਦੀਲ ਹੋਇਆ ਕੋਰਟ ਕੰਪਲੈਕਸ

Monday, Sep 19, 2022 - 03:45 PM (IST)

ਖੰਨਾ ਦੀ ਅਦਾਲਤ 'ਚ ਗੈਂਗਸਟਰ ਗੋਰੂ ਬੱਚਾ ਦੀ ਪੇਸ਼ੀ, ਪੁਲਸ ਛਾਉਣੀ 'ਚ ਤਬਦੀਲ ਹੋਇਆ ਕੋਰਟ ਕੰਪਲੈਕਸ

ਖੰਨਾ (ਵਿਪਨ) : ਖੰਨਾ ਪੁਲਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਗੋਰੂ ਬੱਚਾ ਨੂੰ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਸੀ. ਆਈ. ਏ. ਸਟਾਫ਼ ਪੁਲਸ ਵੱਲੋਂ ਸਖ਼ਤ ਸੁਰੱਖਿਆ ਦੌਰਾਨ ਗੋਰੂ ਬੱਚਾ ਨੂੰ ਖੰਨਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਯੂਨੀਵਰਸਿਟੀ ਮਾਮਲਾ : ਬਾਥਰੂਮ ਦੇ ਦਰਵਾਜ਼ੇ ਹੇਠੋਂ ਬਣਾਈ ਗਈ 8 ਕੁੜੀਆਂ ਦੀ ਇਤਰਾਜ਼ਯੋਗ ਵੀਡੀਓ, ਕੁੜੀ ਨੇ ਕਬੂਲੀ ਗੱਲ

ਪੇਸ਼ੀ ਦੌਰਾਨ ਅਦਾਲਤ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਇਕ ਹੋਟਲ 'ਚ ਚਲਾਈ ਸਰਚ ਮੁਹਿੰਮ ਦੌਰਾਨ ਪੁਲਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਿੱਜੀ ਯੂਨੀਵਰਸਿਟੀ ਮਾਮਲੇ 'ਚ SIT ਦਾ ਗਠਨ, DGP ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਮਗਰੋਂ ਹੀ ਗੋਰੂ ਬੱਚਾ ਨੂੰ ਇੱਥੇ ਲਿਆਂਦਾ ਗਿਆ। ਗੋਰੂ ਬੱਚਾ 'ਤੇ ਦੋਸ਼ ਹੈ ਕਿ ਉਸ ਨੇ ਉਕਤ ਵਿਅਕਤੀਆਂ ਕੋਲੋਂ ਅਸਲਾ ਮੰਗਵਾਇਆ ਹੈ। ਫਿਲਹਾਲ ਅਦਾਲਤ ਨੇ ਗੋਰੂ ਬੱਚਾ ਨੂੰ 22 ਸਤੰਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News