ਗੈਂਗਸਟਰ ਦਿਲਪ੍ਰੀਤ ਦਾ ਅਸਲ ਚਿਹਰਾ ਆਇਆ ਸਾਹਮਣੇ, ਹਸਪਤਾਲ ਤੋਂ ਤਸਵੀਰਾਂ ਵਾਇਰਲ
Tuesday, Jul 10, 2018 - 02:19 PM (IST)
ਚੰਡੀਗੜ੍ਹ (ਮਨਮੋਹਨ) : ਬੀਤੇ ਦਿਨ ਸੈਕਟਰ-43 ਬੱਸ ਸਟੈਂਡ ਤੋਂ ਕਾਬੂ ਕੀਤੇ ਗਏ ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਹੈ। ਪੁਲਸ ਮੁਕਾਬਲੇ ਦੌਰਾਨ ਦਿਲਪ੍ਰੀਤ ਦੇ ਪੱਟ 'ਚ ਗੋਲੀ ਲੱਗਣ ਕਾਰਨ ਉਸ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ 'ਚ ਦਿਲਪ੍ਰੀਤ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰ ਦਿਲਪ੍ਰੀਤ ਆਪਣੇ ਭੇਸ ਬਦਲ ਕੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਂਦਾ ਸੀ। ਡਾਕਟਰਾਂ ਮੁਤਾਬਕ ਦਿਲਪ੍ਰੀਤ ਦੀ ਹਾਲਤ ਹੁਣ ਸਥਿਰ ਹੈ ਅਤੇ ਉਸ ਦਾ ਆਪਰੇਸ਼ਨ ਵੀ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਅਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ-43 ਬੱਸ ਸਟੈਂਡ ਤੋਂ ਦਿਲਪ੍ਰੀਤ ਨੂੰ ਕਾਬੂ ਕੀਤਾ ਗਿਆ ਸੀ।


