ਗੈਂਗਸਟਰ ਭਗੌੜਾ ਗ੍ਰਿਫ਼ਤਾਰ

07/07/2017 4:16:51 AM

ਦਸੂਹਾ, (ਝਾਵਰ)- ਦਸੂਹਾ ਪੁਲਸ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਤੇ ਭਗੌੜੇ ਦੋਸ਼ੀਆਂ ਨੂੰ ਫੜਨ ਲਈ ਚਲਾਈ ਮੁਹਿੰਮ ਅਧੀਨ ਇਕ ਗੈਂਗਸਟਰ ਭਗੌੜਾ ਦੋਸ਼ੀ ਮਨਦੀਪ ਸਿੰਘ ਉਰਫ਼ ਬਬਲੂ ਪੁੱਤਰ ਕੇਵਲ ਸਿੰਘ ਵਾਸੀ ਪੰਨਵਾਂ ਨੂੰ ਉਸ ਸਮੇਂ ਏ. ਐੱਸ. ਆਈ. ਲੋਕ ਰਾਮ ਤੇ ਪੁਲਸ ਪਾਰਟੀ ਨੇ ਕਾਬੂ ਕੀਤਾ, ਜਦੋਂ ਉਹ ਦਸੂਹਾ ਬੱਸ ਸਟੈਂਡ ਤੋਂ ਬੱਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਭਗੌੜੇ ਦੋਸ਼ੀ ਵਿਰੁੱਧ ਮੁਕੱਦਮਾ ਨੰ. 100, 7 ਜੁਲਾਈ 2006, ਮੁਕੱਦਮਾ ਨੰ. 139, 19 ਨਵੰਬਰ 2009 ਤੇ ਮੁਕੱਦਮਾ ਨੰ. 22, 23 ਫ਼ਰਵਰੀ 2010 ਅਧੀਨ ਵੱਖ-ਵੱਖ ਧਾਰਾਵਾਂ 326, 341, 324, 323, 427, 148, 149, 34 ਆਈ. ਪੀ. ਸੀ. ਅਧੀਨ ਥਾਣਾ ਦਸੂਹਾ ਵਿਖੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਚਕਮਾ ਦੇ ਕੇ ਜਰਮਨ ਚਲਾ ਗਿਆ ਸੀ ਤੇ ਲਗਭਗ ਇਕ ਮਹੀਨਾ ਪਹਿਲਾਂ ਜਰਮਨ ਤੋਂ ਆਪਣੇ ਪਿੰਡ ਪੰਨਵਾਂ ਆਇਆ ਸੀ, ਖਾਸ ਮੁਖਬਰ ਦੀ ਇਤਲਾਹ 'ਤੇ ਇਸ ਨੂੰ ਫੜਿਆ ਗਿਆ। 
ਪੁਲਸ ਨੂੰ ਦੇਖ ਕੇ ਇਸ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ 7 ਜੁਲਾਈ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਮੰਗਿਆ ਜਾਵੇਗਾ ਤਾਂ ਕਿ ਇਸ ਵੱਲੋਂ ਕੀਤੇ ਹੋਰ ਜੁਰਮਾਂ ਦੀ ਜਾਣਕਾਰੀ ਮਿਲ ਸਕੇ। 


Related News