ਗੈਂਗਸਟਰ ਦਿਲਪ੍ਰੀਤ ਦੀ ਲੱਤ ਦੀ ਪੀ. ਜੀ. ਆਈ. ’ਚ ਹੋਈ ਸਰਜਰੀ

Sunday, Aug 26, 2018 - 03:22 AM (IST)

ਗੈਂਗਸਟਰ ਦਿਲਪ੍ਰੀਤ ਦੀ ਲੱਤ ਦੀ ਪੀ. ਜੀ. ਆਈ. ’ਚ ਹੋਈ ਸਰਜਰੀ

ਚੰਡੀਗਡ਼੍ਹ, (ਪਾਲ)-ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਸ਼ਨੀਵਾਰ ਨੂੰ ਪੀ. ਜੀ. ਆਈ. ਵਿਚ ਲੱਤ ਦੀ ਸਰਜਰੀ ਕੀਤੀ ਗਈ। ਡਾਕਟਰਾਂ ਨੇ ਲੱਤ ’ਚ ਇਨਫੈਕਸ਼ਨ ਹੋਣ ਦੀ ਗੱਲ ਕਹੀ ਸੀ। ਪੀ. ਜੀ. ਅਾਈ. ਆਰਥੋਪੈਡਿਕਸ ਵਿਭਾਗ ਦੇ ਸਰਜਨ ਪ੍ਰੋ. ਵਿਜੇ ਕੁਮਾਰ ਗੋਨੀ ਨੇ ਸਰਜਰੀ ਨੂੰ ਅੰਜਾਮ ਦਿੱਤਾ ਹੈ।  ਗ੍ਰਿਫਤਾਰੀ ਦੌਰਾਨ ਐਨਕਾਊਂਟਰ ਵਿਚ ਦਿਲਪ੍ਰੀਤ ਦੀ ਲੱਤ ’ਤੇ ਗੋਲੀ ਲੱਗਣ ਨਾਲ ਫ੍ਰੈਕਚਰ ਹੋ ਗਿਆ ਸੀ, ਜਿਸ ਨੂੰ ਜੋਡ਼ਨ ਲਈ ਇਹ ਸਰਜਰੀ ਕੀਤੀ ਗਈ। 
ਬੋਨ ਗ੍ਰਾਫ ਵੀ ਪਾਇਆ  
 ਡਾ. ਨੇ ਦੱਸਿਆ ਦਿਲਪ੍ਰੀਤ ਵਧੀਆ ਰਿਕਵਰੀ ਕਰ ਰਿਹਾ ਹੈ ਤੇ ਉਸ ਨੂੰ ਹੁਣ ਕਿਸੇ ਹੋਰ ਸਰਜਰੀ ਦੀ ਜ਼ਰੂਰਤ ਨਹੀਂ ਹੈ। ਦਿਲਪ੍ਰੀਤ ਦੀ ਓਪਨ ਰਿਡਕਸ਼ਨ ਇੰਟਰਨੈਸ਼ਨਲ ਫਿਕਸੇਸ਼ਨ ਸਰਜਰੀ ਕੀਤੀ ਗਈ ਹੈ। ਨਾਲ ਹੀ ਇਕ ਬੋਨ ਗ੍ਰਾਫ ਵੀ ਪਾਇਆ ਹੈ।  ਫਿਲਹਾਲ ਲੱਤ ’ਚ ਇਨਫੈਕਸ਼ਨ ਨਹੀਂ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲੱਤ ਵਿਚ ਇਨਫੈਕਸ਼ਨ ਜ਼ਿਆਦਾ ਹੋਣ ’ਤੇ ਉਸ ਨੂੰ ਕੱਟਣਾ ਪੈ ਸਕਦਾ ਹੈ ਪਰ ਹੁਣ ਅਜਿਹੀ ਕੋਈ ਗੱਲ ਨਹੀਂ ਹੈ।


Related News