ਗੈਂਗਸਟਰ ਜੈਪਾਲ ਭੁੱਲਰ ਨਾਲ ਐਨਕਾਊਂਟਰ ’ਚ ਮਾਰੇ ਗਏ ਜਸਪ੍ਰੀਤ ਜੱਸੀ ਦੀ ਪਤਨੀ ਨੂੰ ਮਿਲੀ ਜ਼ਮਾਨਤ

Wednesday, Jun 16, 2021 - 01:46 PM (IST)

ਗੈਂਗਸਟਰ ਜੈਪਾਲ ਭੁੱਲਰ ਨਾਲ ਐਨਕਾਊਂਟਰ ’ਚ ਮਾਰੇ ਗਏ ਜਸਪ੍ਰੀਤ ਜੱਸੀ ਦੀ ਪਤਨੀ ਨੂੰ ਮਿਲੀ ਜ਼ਮਾਨਤ

ਮੋਹਾਲੀ : ਵੈਸਟ ਬੰਗਾਲ ਵਿਚ ਗੈਂਗਸਟਰ ਜੈਪਾਲ ਭੁੱਲਰ ਨਾਲ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਪਤਨੀ ਲਵਪ੍ਰੀਤ ਕੌਰ ਵਾਸੀ ਪਿੰਡ ਬੰਦੇਸ਼ਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੇ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਐਨਕਾਊਂਟਰ ਮਾਮਲੇ ’ਚ ਵੱਡਾ ਖ਼ੁਲਾਸਾ, ਸੀ. ਸੀ. ਟੀ. ਵੀ. ਫੁਟੇਜ ’ਚ ਨਜ਼ਰ ਆਈਆਂ ਕੁੜੀਆਂ

ਦੱਸਣਯੋਗ ਹੈ ਕਿ ਜਗਰਾਓਂ ’ਚ 2 ਥਾਣੇਦਾਰਾਂ ਦਾ ਗੋਲ਼ੀ ਮਾਰ ਕੇ ਕੀਤੇ ਗਏ ਕਤਲ ਮਾਮਲੇ ’ਚ ਨਾਮਜ਼ਦ ਜਸਪ੍ਰੀਤ ਸਿੰਘ ਜੱਸੀ ਵਾਸੀ ਖਰੜ ਜਿਸਦਾ ਕੋਲਕਾਤਾ ਵਿਖੇ ਪੁਲਸ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ। ਜੱਸੀ ਦੀ ਪਤਨੀ ਲਵਪ੍ਰੀਤ ਕੌਰ ਨੂੰ ਪੁਲਸ ਨੇ ਜਗਰਾਓਂ ਵਾਲੀ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਲਵਪ੍ਰੀਤ ਵਲੋਂ ਵਕੀਲਾਂ ਰਾਹੀਂ ਜ਼ਿਲ੍ਹਾ ਸੈਸ਼ਨ ਜੱਜ ਆਰ. ਐੱਸ. ਰਾਏ. ਦੀ ਅਦਾਲਤ ’ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ’ਚ ਬਚਾਅ ਪੱਖ ਦੇ ਵਕੀਲਾਂ ਅਤੇ ਜ਼ਿਲ੍ਹਾ ਅਟਾਰਨੀ ਵਲੋਂ ਅੱਧੇ ਘੰਟੇ ਦੀ ਤਿੱਖੀ ਬਹਿਸ ਉਪਰੰਤ ਲਵਪ੍ਰੀਤ ਕੌਰ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਲਵਪ੍ਰੀਤ ਕੌਰ ਇਸ ਸਮੇਂ ਰੋਪੜ ਜੇਲ੍ਹ ’ਚ ਹੈ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਮਿਲੇ ਤਿੰਨ ਮੋਬਾਇਲ, ਹੋਇਆ ਵੱਡਾ ਖ਼ੁਲਾਸਾ


author

Gurminder Singh

Content Editor

Related News