ਇੰਟਰਨੈਸ਼ਨਲ ਗੈਂਗਸਟਰ ਅਰਸ਼ ਡੱਲਾ ਦੇ 2 ਸਾਥੀ ਨਾਜਾਇਜ਼ ਪਿਸਟਲਾਂ ਸਮੇਤ ਕਾਬੂ
Wednesday, May 21, 2025 - 05:58 PM (IST)

ਫ਼ਰੀਦਕੋਟ (ਰਾਜਨ) : ਪੰਜਾਬ ਸਰਕਾਰ ਦੇ ਅਪਰਾਧ ਰਹਿਤ ਪੰਜਾਬ ਪਾਇਲਟ ਪ੍ਰੋਜੈਕਟ ਤਹਿਤ ਫ਼ਰੀਦਕੋਟ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਂਝੇ ਉੱਦਮ ਨਾਲ ਇੰਟਰਨੈਸ਼ਨਲ ਗੈਂਗਸਟਰ ਅਰਸ਼ ਡੱਲਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਨ੍ਹਾਂ ਦੋਸ਼ੀਆਂ ਵਿਚ ਦੋਸ਼ੀ ਵਿਸ਼ਾਲ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਅਤੇ ਓਂਕਾਰ ਸਿੰਘ ਵਾਸੀ ਫਿਰੋਜ਼ਪੁਰ ਸ਼ਾਮਿਲ ਹਨ।
ਮੁਲਜ਼ਮਾਂ ਤੋਂ ਦੋ ਨਾਜਾਇਜ਼ ਪਿਸਟਲ ਵੀ ਬਰਾਮਦ ਕੀਤੇ ਹਨ। ਸੂਤਰਾਂ ਅਨੁਸਾਰ ਦੋਸ਼ੀਆਂ ਨੇ ਕੋਈ ਅਪਰਾਧਿਕ ਘਟਨਾਂ ਨੂੰ ਅੰਜਾਮ ਦੇਣਾ ਸੀ ਪ੍ਰੰਤੂ ਫ਼ਰੀਦਕੋਟ ਪੁਲਸ ਦੇ ਉਪਰਾਲੇ ਨਾਲ ਇਕ ਵੱਡੀ ਘਟਨਾਂ ਨੂੰ ਠੱਲ੍ਹ ਪਈ ਹੈ।