ਪਟਿਆਲਾ ਜ਼ਿਲ੍ਹੇ 'ਚ ਵੱਡੀ ਵਾਰਦਾਤ, ਚਾਰ ਵਿਅਕਤੀਆਂ ਵਲੋਂ ਔਰਤ ਨਾਲ ਗੈਂਗਰੇਪ

Friday, Nov 27, 2020 - 09:01 PM (IST)

ਪਟਿਆਲਾ ਜ਼ਿਲ੍ਹੇ 'ਚ ਵੱਡੀ ਵਾਰਦਾਤ, ਚਾਰ ਵਿਅਕਤੀਆਂ ਵਲੋਂ ਔਰਤ ਨਾਲ ਗੈਂਗਰੇਪ

ਘੱਗਾ (ਸਨੇਹੀ) : 36 ਸਾਲਾ ਇਕ ਔਰਤ ਨਾਲ ਚਾਰ ਵਿਅਕਤੀਆਂ ਵਲੋਂ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਘੱਗਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਪੀੜਤਾ ਨੇ ਦੱਸਿਆ ਕਿ ਉਹ ਰੇਡੀਮੇਡ ਕੱਪੜਾ ਵੇਚਣ ਦਾ ਕੰਮ ਕਰਦੀ ਹੈ, ਜਿਸ ਕਾਰਨ ਉਸ ਦੀ ਕਸਬਾ ਬਾਦਸ਼ਾਹਪੁਰ ਵਿਖੇ ਇਕ ਜਨਰਲ ਸਟੋਰ ਦੇ ਮਾਲਕ ਗੁਰਦੇਵ ਸਿੰਘ ਨਾਲ ਜਾਣ-ਪਛਾਣ ਹੋਈ ਸੀ, ਜਿਸ ਨੇ ਮਿਤੀ 25 ਨਵੰਬਰ ਨੂੰ ਉਸ ਨੂੰ ਫੋਨ ਕੀਤਾ ਕਿ ਉਸ ਕੋਲ ਨਵੇਂ ਰੇਡੀਮੇਡ ਕੱਪੜੇ ਆਏ ਹਨ, ਜਿਨ੍ਹਾਂ ਨੂੰ ਉਹ ਆ ਕੇ ਲੈ ਜਾਵੇ, ਜਿਸ ਕਾਰਨ ਉਹ ਪਾਤੜਾਂ ਦੀਆਂ ਸੰਗਰੂਰ ਕੈਂਚੀਆਂ ਵਿਚ ਪਹੁੰਚੀ, ਜਿਥੇ ਗੁਰਦੇਵ ਸਿੰਘ ਨਾਲ ਇਕ ਹੋਰ ਵਿਅਕਤੀ ਕਾਰ ਲਈ ਖੜ੍ਹੇ ਸਨ, ਜਿਨ੍ਹਾਂ ਨੇ ਉਸ ਨੂੰ ਕਾਰ ਵਿਚ ਬਿਠਾ ਲਿਆ ਅਤੇ ਕਾਰ ਕਸਬਾ ਘੱਗਾ ਵੱਲ ਲੈ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਵੱਡੀ ਵਾਰਦਾਤ, ਕਾਰ 'ਚੋਂ ਕੱਢ ਕੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਪੀੜਤਾ ਨੇ ਦੱਸਿਆ ਕਿ ਘੱਗਾ ਪਹੁੰਚ ਕੇ ਉਨ੍ਹਾਂ ਨੇ ਇਕ ਹੋਰ ਵਿਅਕਤੀ ਕੁਲਦੀਪ ਸਿੰਘ ਨੂੰ ਕਾਰ ਵਿਚ ਬਿਠਾਇਆ ਅਤੇ ਕਸਬਾ ਬਾਦਸ਼ਾਹਪੁਰ ਵੱਲ ਥੋੜ੍ਹਾ ਅੱਗੇ ਜਾ ਕੇ ਉਹ ਕਾਰ ਨੂੰ ਸੜਕ ਕਿਨਾਰੇ ਬਣੇ ਇਕ ਖਾਲੀ ਘਰ ਵਿਚ ਲੈ ਗਏ। ਜਿਥੇ ਉਸ ਮਕਾਨ ਦਾ ਮਾਲਕ ਇਕ ਲੰਗੜਾ (ਅਪਾਹਿਜ) ਵਿਅਕਤੀ ਵੀ ਆ ਪਹੁੰਚਿਆ, ਜਿਨ੍ਹਾਂ ਨੇ ਉਸ ਨੂੰ ਇਕ ਕਮਰੇ ਵਿਚ ਬਿਠਾ ਦਿੱਤਾ ਅਤੇ ਬਾਰੋਬਾਰੀ ਉਸ ਨਾਲ ਬਲਾਤਕਾਰ ਕੀਤਾ। ਥਾਣਾ ਘੱਗਾ ਮੁਖੀ ਸੁਖਦੇਵ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜ੍ਹਤਾ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਮੁਲਜ਼ਮਾਂ ਗੁਰਦੇਵ ਸਿੰਘ, ਕੁਲਦੀਪ ਸਿੰਘ ਅਤੇ 2 ਹੋਰ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਰਕੇ ਮੁਲਜ਼ਮਾਂ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚਰਚਿਤ ਡੇਰਾ ਪ੍ਰੇਮੀ ਕਤਲ ਕਾਂਡ 'ਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ, ਮੁਲਜ਼ਮਾਂ ਦੇ ਨੇੜੇ ਪੁੱਜੀ ਪੁਲਸ


author

Gurminder Singh

Content Editor

Related News