ਲੁਧਿਆਣਾ ''ਚ ''ਗਣੇਸ਼ ਚਤੁਰਥੀ'' ਦੀਆਂ ਤਿਆਰੀਆਂ ਸ਼ੁਰੂ, ਮੂਰਤੀਆਂ ਬਣਾਉਣ ''ਚ ਜੁੱਟੇ ਮੂਰਤੀਕਾਰ

Monday, Aug 10, 2020 - 12:25 PM (IST)

ਲੁਧਿਆਣਾ ''ਚ ''ਗਣੇਸ਼ ਚਤੁਰਥੀ'' ਦੀਆਂ ਤਿਆਰੀਆਂ ਸ਼ੁਰੂ, ਮੂਰਤੀਆਂ ਬਣਾਉਣ ''ਚ ਜੁੱਟੇ ਮੂਰਤੀਕਾਰ

ਲੁਧਿਆਣਾ (ਨਰਿੰਦਰ) : ਇਸ ਵਾਰ 22 ਅਗਸਤ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾਣਾ ਹੈ, ਜਿਸ ਦੇ ਮੱਦੇਨਜ਼ਰ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਲੁਧਿਆਣਾ 'ਚ ਮੂਰਤੀਕਾਰਾਂ ਨੇ ਹੁਣ ਤੋਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੂਰਤੀਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਤਾਲਾਬੰਦੀ ਕਾਰਨ ਉਨ੍ਹਾਂ ਦੇ ਕੰਮ 'ਤੇ ਵੀ ਮੰਦੀ ਦੀ ਮਾਰ ਪੈ ਸਕਦੀ ਹੈ।

ਲੁਧਿਆਣਾ 'ਚ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਵਾਲੇ ਇੱਕ ਮੂਰਤੀਕਾਰ ਨੇ ਦੱਸਿਆ ਕਿ ਉਹ ਇਹ ਕੰਮ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਕਰਦੇ ਆ ਰਹੇ ਹਨ। ਉਸ ਨੇ ਦੱਸਿਆ ਕਿ ਪਹਿਲਾਂ ਉਸ ਦਾ ਦਾਦਾ ਇਹ ਕੰਮ ਕਰਦਾ ਸੀ, ਇਸ ਤੋਂ ਬਾਅਦ ਪਿਤਾ ਤੇ ਹੁਣ ਉਹ ਖਦੁ ਇਸ ਰੀਤ ਨੂੰ ਚਲਾ ਰਿਹਾ ਹੈ। ਮੂਰਤੀਕਾਰ ਨੇ ਦੱਸਿਆ ਕਿ ਉਹ ਸੜਕਾਂ 'ਤੇ ਹੀ ਰਹਿੰਦੇ ਹਨ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਸ ਮੂਰਤੀਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਮਹਾਮਾਰੀ ਦੇ ਚੱਲਦਿਆਂ ਭਗਵਾਨ ਗਣੇਸ਼ ਨੂੰ ਆਪਣੇ ਘਰ 'ਚ ਜ਼ਰੂਰ ਸਥਾਪਿਤ ਕਰਨ ਤਾਂ ਜੋ ਇਸ ਮਹਾਮਾਰੀ ਦਾ ਖਾਤਮਾ ਹੋ ਸਕੇ। 
 


author

Babita

Content Editor

Related News