ਗਾਂਧੀ ਵਿਨੀਤਾ ਆਸ਼ਰਮ ’ਚੋਂ ਭੱਜੀਆਂ ਕੁੜੀਆਂ ਦੇ ਹੈਰਾਨੀਜਨਕ ਖ਼ੁਲਾਸੇ, ਰੋਂਦੇ ਹੋਏ ਬਿਆਨ ਕੀਤਾ ਦਰਦ
Wednesday, Mar 10, 2021 - 05:58 PM (IST)
ਜਲੰਧਰ- ਕਪੂਰਥਲਾ ਰੋਡ ਸਥਿਤ ਗਾਂਧੀ ਵਿਨੀਤ ਆਸ਼ਰਮ ’ਚੋਂ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਕਰੀਬ 40 ਕੁੜੀਆਂ ਆਸ਼ਰਮ ’ਚੋਂ ਭੱਜ ਗਈਆਂ ਸਨ। ਇਸ ਦੇ ਬਾਅਦ ਪੁਲਸ ਮੁਲਾਜ਼ਮਾਂ ਨੇ ਦੇਰ ਰਾਤ ਉਨ੍ਹਾਂ ਨੂੰ ਫੜ ਲਿਆ ਸੀ। ਇਸੇ ਦੇ ਚਲਦਿਆਂ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਦੀ ਜੁਆਇੰਟ ਡਾਇਰੈਕਟਕ ਵਿੰਮੀ ਭੁੱਲਰ ਆਸ਼ਰਮ ਪਹੁੰਚੀ, ਜਿੱਥੇ ਉਨ੍ਹਾਂ ਨੇ ਕੁੜੀਆਂ ਅਤੇ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰੋਂਦੀਆਂ ਕੁੜੀਆਂ ਨੇ ਦੱਸਿਆ ਕਿ ਸਾਨੂੰ ਖਾਣਾ ਤੱਕ ਨਹੀਂ ਦਿੱਤਾ ਜਾਂਦਾ। ਇਲਾਜ ਦੇ ਲਈ ਇਥੇ ਕੋਈ ਵਿਵਸਥਾ ਨਹੀਂ ਹੈ, ਇਥੋਂ ਤੱਕ ਕਿ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਵੀ ਜਾਂਦਾ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ
ਉਥੇ ਹੀ ਆਸ਼ਰਮ ਦੇ ਪ੍ਰਬੰਧਕਾਂ ਨੇ ਦਾਅਵਾ ਹੈ ਕਿ ਕੁੜੀਆਂ ਦੇ ਖਾਣ-ਪੀਣ ਦੀ ਵਿਵਸਥਾ ਸਹੀ ਤਰੀਕੇ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਕੁਝ ਆਸ਼ਰਮ ਵੱਲੋਂ ਹੀ ਸੰਭਾਲਿਆ ਜਾ ਰਿਹਾ ਹੈ। ਇਥੋਂ ਤੱਕ ਕਿ ਆਸ਼ਰਮ ’ਚ ਸਿਰਫ਼ 50 ਕੁੜੀਆਂ ਦੇ ਰਹਿਣ ਦੀ ਜਗ੍ਹਾ ਹੈ ਇਸ ਦੇ ਬਾਵਜੂਦ ਵੀ ਇਥੇ 83 ਕੁੜੀਆਂ ਨੂੰ ਰੱਖਿਆ ਜਾ ਰਿਹਾ ਹੈ। ਉਥੇ ਹੀ ਇਲਾਜ ਅਤੇ ਦਵਾਈ ਦੇ ਇੰਤਜ਼ਾਮ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਥੇ ਸਭ ਇਥੋਂ ਦੇ ਕਰਮਚਾਰੀ ਹੀ ਸੰਭਾਲਦੇ ਹਨ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਗਾਂਧੀ ਵਿਨੀਤਾ ਆਸ਼ਰਮ ਵਿਚ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਉਸ ਸਮੇਂ ਹੜਕੰਪ ਮਚ ਗਿਆ ਸੀ, ਜਦੋਂ 40 ਦੇ ਲਗਭਗ ਕੁੜੀਆਂ ਸ਼ਾਮ ਨੂੰ ਆਸ਼ਰਮ ਵਿਚੋਂ ਭੱਜ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਘਟਨਾ ਸਬੰਧੀ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਜਗਜੀਤ ਸਿੰਘ ਸਰੋਆ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ, ਥਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਕਪੂਰਥਲਾ ਚੌਕ ਨੇੜੇ ਸਥਿਤ ਕੁਝ ਦੂਰੀ ’ਤੇ ਇਕ ਮਾਲ ਦੇ ਬਾਹਰ ਲਗਭਗ 20-25 ਲੜਕੀਆਂ ਨੂੰ ਬਰਾਮਦ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਆਸ਼ਰਮ ਜਾਣ ਲਈ ਕਿਹਾ ਪਰ ਗੁੱਸੇ ਵਿਚ ਆਈਆਂ ਕੁੜੀਆਂ ਨੇ ਆਸ਼ਰਮ ਵਿਚ ਜਾਣ ਤੋਂ ਇਨਕਾਰ ਕਰਦੇ ਹੋਏ ਆਸ਼ਰਮ ’ਤੇ ਸਟਾਫ਼ ’ਤੇ ਗੰਭੀਰ ਦੋਸ਼ ਲਗਾਏ ਅਤੇ ਰੱਜ ਕੇ ਹੰਗਾਮਾ ਕੀਤਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਮੈਡੀਕਲ ਸਟੋਰ ਮਾਲਕ ਦਾ ਬੇਰਹਿਮੀ ਨਾਲ ਕੀਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਡਿਪਟੀ ਕਮਿਸ਼ਨਰ ਨੇ ਆਸ਼ਰਮ ਵਿਚ ਹੋਈ ਘਟਨਾ ਦੀ ਜਾਂਚ ਦੇ ਦਿੱਤੇ ਹੁਕਮ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਗਾਂਧੀ ਵਿਨੀਤਾ ਆਸ਼ਰਮ ਵਿਚ ਵਾਪਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਇਸ ਘਟਨਾ ਨੂੰ ਲੈ ਕੇ ਲਾਪ੍ਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਘਟਨਾ ਦੇ ਕੁਝ ਘੰਟੇ ਵਿਚ ਹੀ ਸਾਰੀਆਂ ਲੜਕੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵਾਪਸ ਗਾਂਧੀ ਵਿਨੀਤਾ ਆਸ਼ਰਮ ਵਿਚ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਠੱਗ ਦਾ ਹੈਰਾਨੀਜਨਕ ਕਾਰਾ, ਜਾਅਲੀ ਬਿੱਲਾਂ ਨਾਲ ਇੰਝ ਮਾਰੀ ਕਰੀਬ 200 ਕਰੋੜ ਦੀ ਠੱਗੀ