ਕਸ਼ਮੀਰ ’ਤੇ ਨਹਿਰੂ ਦੀਆਂ 5 ਇਤਿਹਾਸਕ ਭੁੱਲਾਂ ਲਈ ਦੇਸ਼ ਤੋਂ ਮੁਆਫ਼ੀ ਮੰਗੇ ਗਾਂਧੀ ਪਰਿਵਾਰ : ਤਰੁਣ ਚੁੱਘ
Friday, Oct 28, 2022 - 08:39 PM (IST)
ਅੰਮ੍ਰਿਤਸਰ/ਚੰਡੀਗੜ੍ਹ (ਕਮਲ) : ਭਾਰਤੀ ਜਨਤਾ ਪਾਰਟੀ ਦੇ ਜੰਮੂ ਕਸ਼ਮੀਰ, ਲੱਦਾਖ ਅਤੇ ਤੇਲੰਗਾਨਾ ਦੇ ਇੰਚਾਰਜ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੀ. ਓ. ਕੇ. ਕਸ਼ਮੀਰ ਸੰਕਟ ਲਈ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਤਿਹਾਸਕ ਭੁੱਲ ਦੀ ਵੱਡੀ ਕੀਮਤ ਦੇਸ਼ ਅਤੇ ਕਸ਼ਮੀਰ ਵਾਸੀਆਂ ਨੂੰ ਚੁਕਾਉਣੀ ਪੈ ਰਹੀ ਹੈ।
ਇਹ ਵੀ ਪੜ੍ਹੋ : ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ: ਉੱਤਰਾਖੰਡ ਮਾਈਨਿੰਗ ਵਪਾਰੀ ਦੇ ਦੋ ਕਾਤਲਾਂ ਸਣੇ ਬੰਬੀਹਾ ਗੈਂਗ ਦੇ ਚਾਰ ਸ਼ੂਟਰ ਕਾਬੂ
ਚੁੱਘ ਨੇ ਕਿਹਾ ਕਿ ਕਸ਼ਮੀਰ ਰਲੇਵੇਂ ਮਾਮਲੇ ’ਚ ਨਹਿਰੂ ਨੇ ਸ਼ੇਖ ਅਬਦੁੱਲਾ ਨਾਲ ਅਜਿਹੀ ਦੋਸਤੀ ਨਿਭਾਈ ਕਿ ਆਜ਼ਾਦ ਭਾਰਤ ਨੂੰ ਪਾਕਿਸਤਾਨੀ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਾਲਾ ਪੀ. ਓ. ਕੇ. ਬਣ ਗਿਆ। ਨਹਿਰੂ ਸਰਦਾਰ ਵੱਲਭ ਭਾਈ ਪਟੇਲ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਜੇਕਰ ਕਸ਼ਮੀਰ ਦਾ ਰਲੇਵਾਂ ਕਰਵਾਉਂਦੇ ਤਾਂ ਅੱਜ ਦੇਸ਼ ਨੂੰ ਜੇਹਾਦੀ ਅੱਤਵਾਦ ਨਾ ਝੱਲਣਾ ਪੈਂਦਾ। ਨਹਿਰੂ ਧਾਰਾ 370 ਜਿਹੇ ਅਸਥਾਈ ਪ੍ਰੋਵੀਜ਼ਨ ਨੂੰ ਨਹੀਂ ਹਟਾ ਸਕੇ ਕਿਉਂਕਿ ਉਨ੍ਹਾਂ ਨੇ ਫਿਰਕਾਪ੍ਰਸਤੀ ਦੀ ਸਿਆਸਤ ਕਰਨੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 5 ਅਗਸਤ 2019 ਨੂੰ ਧਾਰਾ 370 ਅਤੇ 35 ਏ ਦੀਆਂ ਜੰਜ਼ੀਰਾਂ ਤੋਂ ਜੰਮੂ ਕਸ਼ਮੀਰ ਨੂੰ ਮੁਕਤੀ ਦਿਵਾਈ। ਚੁੱਘ ਨੇ ਕਿਹਾ ਕਿ ਕਾਂਗਰਸ ਅੱਜ ਵੀ ਬਦਲੀ ਨਹੀਂ ਹੈ, ਵੰਡਣ ਦੀ ਸੋਚ ਅਜੇ ਵੀ ਉਸੇ ਤਰ੍ਹਾਂ ਹੀ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ CM ਮਾਨ 'ਤੇ ਕੀਤਾ ਤਿੱਖਾ ਹਮਲਾ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਹੀ ਇਹ ਗੱਲ
ਚੁੱਘ ਨੇ ਕਿਹਾ ਕਿ ਜਦੋਂ ਭਾਰਤ ਨੂੰ ਮਜ਼ਬੂਤ ਕਰਨ ਲਈ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਾਂਗਰਸ ਪਾਰਟੀ ਆਪਣੀ ਹੋਛੀ ਸਿਆਸਤ ਲਈ ਵਿਰੋਧ ਕਰਦੀ ਹੈ। ਅੱਜ ਦੇ ਦਿਨ ਕਾਂਗਰਸ ਪਾਰਟੀ ਨੂੰ ਕਸ਼ਮੀਰ ਸਮੱਸਿਆ ’ਤੇ ਨਹਿਰੂ ਦੀਆਂ ਭੁੱਲਾਂ ਲਈ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।