ਅੰਮ੍ਰਿਤਸਰ ''ਚ ਦੀਵਾਲੀ ਮੌਕੇ ਚੱਲੀਆਂ ਤਾਬੜਤੋੜ ਗੋਲ਼ੀਆਂ, 1 ਨੌਜਵਾਨ ਦੀ ਮੌਤ

Monday, Nov 13, 2023 - 06:25 PM (IST)

ਅੰਮ੍ਰਿਤਸਰ ''ਚ ਦੀਵਾਲੀ ਮੌਕੇ ਚੱਲੀਆਂ ਤਾਬੜਤੋੜ ਗੋਲ਼ੀਆਂ, 1 ਨੌਜਵਾਨ ਦੀ ਮੌਤ

ਅੰਮ੍ਰਿਤਸਰ- ਦੀਵਾਲੀ ਦੀ ਰਾਤ ਅੰਮ੍ਰਿਤਸਰ ਦੇ ਕਟੜਾ ਦੂਲੋ ਚੌਂਕ 'ਚ ਇਕ ਘਰ 'ਚ ਜੂਆ ਖੇਡਿਆ ਜਾ ਰਿਹਾ ਸੀ। ਇਸ ਦੀ ਇਤਲਾਹ ਕਿਸੇ ਦੂਜੇ ਧੜੇ ਨੂੰ ਮਿਲੀ ਤਾਂ ਉਹ ਵੀ ਉੱਥੇ ਪਹੁੰਚ ਗਈ। ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ। ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਉੱਥੇ ਪਹੁੰਚੇ ਧੜੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ 'ਚ ਪਿੰਡ ਪੰਡੋਰੀ ਦੇ ਰਹਿਣ ਵਾਲੇ ਨੌਜਵਾਨ ਅਰੁਣ ਵੜੈਚ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਅਤੇ ਬਾਕੀ ਗੋਲੀਆਂ ਚਲਾ ਕੇ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ- ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ 'ਚੋਂ ਅਸ਼ੋਕ ਥਾਪਰ ਨਾਲ ਵਾਪਰੀ ਵੱਡੀ ਵਾਰਦਾਤ, ਚਾਕੂ ਦੀ ਨੋਕ 'ਤੇ ਲੁੱਟੇ ਲੱਖਾਂ ਰੁਪਏ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਸ ਨੇ ਦੁਕਾਨ ਤੋਂ ਸੀਸੀਟੀਵੀ ਕੈਮਰੇ ਦੇ ਡੀਵੀਆਰ ਆਪਣੇ ਕਬਜ਼ੇ 'ਚ ਲੈ ਲਏ ਹਨ। ਇਸ ਦੌਰਾਨ ਪੁਲਸ ਨੇ 20 ਤੋਂ 25 ਖੋਲ ਬਰਾਮਦ ਕੀਤੇ ਹਨ।ਜਦ ਕਿ ਰਾਤ ਦੇ ਸਮੇਂ 40 ਤੋਂ ਵੱਧ ਗੋਲੀਆਂ ਚੱਲੀਆਂ ਸਨ। ਇਸ ਮਾਮਲੇ 'ਚ ਦੋ ਨੌਜਵਾਨ ਜ਼ਖ਼ਮੀ ਹੋਏ ਹਨ। ਪੁਲਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਲਦ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਫੜਿਆ ਜਾਵੇਗਾ।

ਇਹ ਵੀ ਪੜ੍ਹੋ- ਦੀਵਾਲੀ ਮੌਕੇ ਘਰ 'ਚ ਪਿਆ ਚੀਕ-ਚਿਹਾੜਾ, ਖੇਡ ਰਹੇ 6 ਸਾਲਾ ਬੱਚੇ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News