ਜਲੰਧਰ : ਕਰਫਿਊ ਦੌਰਾਨ ਜੂਆ ਖੇਡ ਰਿਹੈ ਭਾਜਪਾ ਆਗੂ ਸਾਥੀਆਂ ਸਣੇ ਕਾਬੂ

Wednesday, Apr 29, 2020 - 10:13 PM (IST)

ਜਲੰਧਰ: ਦੁਨੀਆ ਭਰ 'ਚ ਜਿਥੇ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪੰਜਾਬ ਦੇ ਜਲੰਧਰ ਦੀਆਂ ਬਸਤੀਆਂ 'ਚ ਪੈਂਦੇ ਕੋਟ ਸਦੀਕ 'ਚ ਕਰਫਿਊ ਦੌਰਾਨ ਇਕ ਦਫਤਰ 'ਚ ਜੂਆ ਖੇਡ ਰਹੇ ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ, ਜਿਨ੍ਹਾਂ 'ਚ ਇਕ ਭਾਜਪਾ ਆਗੂ ਸ਼ੀਤਲ ਅੰਗੁਰਾਲ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਸ ਵਲੋਂ ਭਾਜਪਾ ਆਗੂ ਸਣੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਥਾਣਾ ਭਾਰਗੋ ਕੈਂਪ ਦੀ ਪੁਲਸ ਵਲੋਂ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਕੋਲੋਂ ਕੀ-ਕੀ ਬਰਾਮਦ ਹੋਇਆ ਹੈ, ਉਸ ਦਾ ਅਜੇ ਖੁਲ੍ਹਾਸਾ ਨਹੀਂ ਹੋ ਸਕਿਆ ਹੈ।
ਉਥੇ ਹੀ ਦੂਜੇ ਪਾਸੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਉਕਤ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਭਾਜਪਾ ਆਗੂ ਨੇ ਦੱਸਿਆ ਕਿ ਪੁਲਸ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਹ ਦਫਤਰ 'ਚ ਜੂਆ ਨਹੀਂ ਖੇਡ ਰਹੇ ਸਨ ਬਲਕਿ ਕਿਸੇ ਹੋਰ ਦਫਤਰ 'ਚ ਕੁੱਝ ਲੋਕ ਜੂਆ ਖੇਡ ਰਹੇ ਸਨ, ਜਿਨ੍ਹਾਂ ਨੂੰ ਚੁੱਕਣ ਦੀ ਬਜਾਏ ਪੁਲਸ ਵਲੋਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
 


author

Deepak Kumar

Content Editor

Related News