ਗੱਜੂ ਮਾਜਰਾ ਬਣਿਆ ਪੰਜਾਬ ਦਾ ਪਹਿਲਾ ਸੌ ਫੀਸਦੀ ਡਿਜੀਟਲ ਪਿੰਡ
Friday, Nov 08, 2019 - 06:14 PM (IST)

ਪਟਿਆਲਾ (ਬਲਜਿੰਦਰ)—ਸਟੇਟ ਬੈਂਕ ਆਫ ਇੰਡੀਆ ਵਲੋਂ ਪਟਿਆਲਾ ਜ਼ਿਲੇ ਦੇ ਪਿੰਡ ਗੱਜੂ ਮਾਜਰਾ ਨੂੰ 100 ਫੀਸਦੀ ਡਿਜੀਟਲ ਪਿੰਡ ਐਲਾਨ ਦਿੱਤਾ ਗਿਆ ਹੈ। ਇਹ ਪੰਜਾਬ ਦਾ ਪਹਿਲਾ ਡਿਜੀਟਲ ਪਿੰਡ ਹੈ। ਜਾਣਕਾਰੀ ਮੁਤਾਬਕ ਇਹ ਐਲਾਨ ਅੱਜ ਪਟਿਆਲਾ ਫੇਰੀ ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ.ਬੀ.ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਪਿੰਡ ਗੱਜੂ ਮਾਜਰਾ ਵਿਖੇ ਆਯੋਜਿਤ ਸਮਾਗਤ ਦੌਰਾਨ ਕੀਤਾ। ਬੈਂਕ ਵਲੋਂ ਪੂਰੇ ਪਿੰਡ ਨੂੰ ਵਾਈ. ਫਾਈ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮੁੱਚੇ ਲੋਕਾਂ ਨੂੰ ਲੈਣ-ਦੇਣ ਕਰਨ ਨਾਲ ਸਬੰਧਤ ਐਪਸ ਡਾਊਨਲੋਡ ਕੀਤੇ ਗਏ ਹਨ। ਬੈਂਕ ਨੇ ਪਿੰਡ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸਵਾਈਪ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਹਨ।