ਲੜਕੀਆਂ ਦੇ ਸਕੂਲ ਕੋਲ ਲੱਗਾ ਕੂੜੇ ਦਾ ਡੰਪ ਮੁਹੱਲਾ ਵਾਸੀਆਂ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ

Thursday, Nov 30, 2017 - 07:56 AM (IST)

ਲੜਕੀਆਂ ਦੇ ਸਕੂਲ ਕੋਲ ਲੱਗਾ ਕੂੜੇ ਦਾ ਡੰਪ ਮੁਹੱਲਾ ਵਾਸੀਆਂ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ

ਕੋਟਕਪੂਰਾ  (ਨਰਿੰਦਰ ) - ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਲੱਗਾ ਕੂੜੇ ਦਾ ਡੰਪ ਚੁਕਵਾਉਣ ਲਈ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੜਕੀਆਂ ਵਾਲਾ ਸਕੂਲ ਹੋਣ ਕਾਰਨ ਇਥੋਂ ਵੱਡੀ ਗਿਣਤੀ 'ਚ ਲੜਕੀਆਂ ਝੁੰਡ ਦੇ ਰੂਪ 'ਚ ਖੜ੍ਹਨ ਵਾਲੇ ਆਵਾਰਾ ਪਸ਼ੂਆਂ ਤੋਂ ਡਰ-ਡਰ ਕੇ ਲੰਘਦੀਆਂ ਹਨ। ਜ਼ਹਿਰੀਲੇ ਕੀੜੇ-ਪਤੰਗਿਆਂ ਅਤੇ ਮੱਛਰਾਂ ਦੀ ਭਰਮਾਰ ਤੋਂ ਦੁਖੀ ਮੁਹੱਲਾ ਵਾਸੀਆਂ ਅਨੁਸਾਰ ਕੂੜੇ ਦੇ ਡੰਪ 'ਤੇ ਇਕੱਠਾ ਹੋਣ ਵਾਲੇ ਆਵਾਰਾ ਪਸ਼ੂਆਂ ਦੇ ਝੁੰਡ ਵਾਹਨ ਚਾਲਕਾਂ, ਰਾਹਗੀਰਾਂ, ਆਮ ਲੋਕਾਂ, ਸਕੂਲੀ ਬੱਚਿਆਂ ਅਤੇ ਸਟਾਫ਼ ਸਮੇਤ ਸਮੂਹ ਮੁਹੱਲਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਕੂੜੇ ਦੇ ਡੰਪ ਕਾਰਨ ਮੁਹੱਲਾ ਵਾਸੀਆਂ 'ਚ ਮਲੇਰੀਆ ਅਤੇ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਫ਼ੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਐੱਸ. ਡੀ. ਐੱਮ. ਕੋਟਕਪੂਰਾ ਡਾ. ਮਨਦੀਪ ਕੌਰ ਅਨੁਸਾਰ ਉਕਤ ਸਮੱਸਿਆ ਦੇ ਹੱਲ ਲਈ ਕਾਰਜਸਾਧਕ ਅਫ਼ਸਰ ਅਤੇ ਸੈਨੇਟਰੀ ਇੰਸਪੈਕਟਰ ਦੀ ਡਿਊਟੀ ਲਾਈ ਗਈ ਹੈ। ਇਸ ਸਮੇਂ ਰਜਿੰਦਰ ਸਿੰਘ ਰਾਣਾ, ਅਵਤਾਰ ਸਿੰਘ ਕੰਡਾ, ਜਸਵੰਤ ਸਿੰਘ ਬਰਾੜ, ਰਾਮ ਦਾਸ, ਉਪਕਾਰ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਅੰਗਰੇਜ ਸਿੰਘ, ਵਿਕਾਸ ਵਰਮਾ, ਰਾਹੁਲ, ਅਮਨਜੀਤ ਸਿੰਘ, ਧਰਮਿੰਦਰ ਕੁਮਾਰ ਆਦਿ ਮੁਹੱਲਾ ਵਾਸੀ ਹਾਜ਼ਰ ਸਨ।


Related News