ਹੜ੍ਹ ਦਾ ਕਹਿਰ, ਪਾਣੀ ’ਚ ਡੁੱਬਣ ਨਾਲ ਨੰਗਲ ਲੁਬਾਣਾ ਦੇ ਨੌਜਵਾਨ ਦੀ ਮੌਤ

Thursday, Aug 17, 2023 - 11:52 PM (IST)

ਹੜ੍ਹ ਦਾ ਕਹਿਰ, ਪਾਣੀ ’ਚ ਡੁੱਬਣ ਨਾਲ ਨੰਗਲ ਲੁਬਾਣਾ ਦੇ ਨੌਜਵਾਨ ਦੀ ਮੌਤ

ਬੇਗੋਵਾਲ (ਰਜਿੰਦਰ)-ਨੇੜਲੇ ਪਿੰਡ ਨੰਗਲ ਲੁਬਾਣਾ ਵਿਚ ਧੁੱਸੀ ਬੰਨ੍ਹ ਨੇੜੇ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਕਰਮ ਸਿੰਘ ਵਾਸੀ ਨੰਗਲ ਲੁਬਾਣਾ ਬੀਤੇ ਕੱਲ੍ਹ ਪਿੰਡ ਨੇੜੇ ਧੁੱਸੀ ਬੰਨ੍ਹ ਤੋਂ ਮੰਡ ਇਲਾਕੇ ਵਿਚ ਹੜ੍ਹ ਦੇ ਪਾਣੀ ਨੂੰ ਵੇਖਣ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਜਨਰੇਟਰ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਮਜ਼ਦੂਰ ਦਾ ਬੇਰਹਿਮੀ ਨਾਲ ਕੀਤਾ ਕਤਲ

ਦੱਸਿਆ ਗਿਆ ਹੈ ਕਿ ਹੜ੍ਹ ਦੇ ਪਾਣੀ ਨੂੰ ਵੇਖਣ ਮੌਕੇ ਸੁਖਵਿੰਦਰ ਸਿੰਘ ਉਰਫ ਨਿੱਕਾ ਦਾ ਧੁੱਸੀ ਬੰਨ੍ਹ ਤੋਂ ਪੈਰ ਤਿਲਕ ਗਿਆ ਹੋਵੇਗਾ, ਜਿਸ ਕਾਰਨ ੳਕਤ ਨੌਜਵਾਨ ਧੁੱਸੀ ਬੰਨ੍ਹ ਦੇ ਅੰਦਰ ਵਾਲੇ ਇਲਾਕੇ ਵਿਚ ਹੜ੍ਹ ਦੇ ਪਾਣੀ ਵਿਚ ਡਿੱਗ ਗਿਆ, ਜਿਸ ਦੀ ਲਾਸ਼ ਅੱਜ ਇਥੇ ਹੜ੍ਹ ਦੇ ਪਾਣੀ ’ਚੋਂ ਮਿਲੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸਕੂਲ ਅਗਲੇ ਹੁਕਮਾਂ ਤਕ ਰਹਿਣਗੇ ਬੰਦ


author

Manoj

Content Editor

Related News