ਸੰਗਰੂਰ: ਫਰਨੀਚਰ ਹਾਊਸ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)

Friday, Sep 03, 2021 - 12:19 PM (IST)

ਸੰਗਰੂਰ: ਫਰਨੀਚਰ ਹਾਊਸ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)

ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ (ਹਨੀ ਕੋਹਲੀ,ਬਾਂਸਲ): ਸੁਨਾਮ-ਲਹਿਰਾ ਮੁੱਖ ਸੜਕ ’ਤੇ ਫਰਨੀਚਰ ਦੇ ਗੋਦਾਮ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਅੱਗ ਦੇ ਲੱਗਣ ਕਾਰਨ ਲੱਖਾਂ ਰੁਪਏ ਦੇ ਮਾਲੀ ਨੁਕਸਾਨ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਰਿਹਾ। ਅੱਗ ਲੱਗਣ ਦੇ ਕਾਰਨਾਂ ਦਾ ਹਾਲ ਦੀ ਘੜੀ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ :  6 ਸਾਲ ਪਹਿਲਾਂ ਵਿਆਹੀ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ,ਜਾਂਚ ’ਚ ਜੁੱਟੀ ਪੁਲਸ

PunjabKesari

ਦੱਸ ਦੇਈਏ ਕਿ ਸੁਨਾਮ ਲਹਿਰਾ ਮੁੱਖ ਸੜਕ ਤੇ ਸਥਿਤ ਗਣੇਸ਼ ਫਰਨੀਚਰ ਹਾਊਸ ਦੇ ਗੋਦਾਮ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦੇ ਮਾਲੀ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਰਿਹਾ ਹੈ। ਫਰਨੀਚਰ ਦੇ ਗੋਦਾਮ ਨੂੰ ਅੱਗ ਲੱਗਣ ਦਾ ਪਤਾ ਸੁਵੱਖਤੇ ਹੀ ਰਾਹਗੀਰਾਂ ਤੋਂ ਲੱਗਾ। ਦੱਸਿਆ ਜਾ ਰਿਹਾ ਕਿ ਗੋਦਾਮ ਦੇ ਮਾਲਕਾਂ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਪ੍ਰਸ਼ਾਸਨ ਤੇ ਫਾਇਰ ਅਮਲੇ ਨੂੰ ਜਾਣੂ ਕਰਵਾਇਆ। ਗੋਦਾਮ 'ਚ ਲੱਕੜੀ ਦਾ ਸਾਮਾਨ ਪਿਆ ਹੋਣ ਕਾਰਨ ਅੱਗ ਇੱਕ ਦਮ ਭਾਂਬੜਾਂ 'ਚ ਤਬਦੀਲ ਹੋ ਗਈ। ਅੱਗ ਬੁਝਾਉਣ ਲਈ ਸੁਨਾਮ, ਸੰਗਰੂਰ, ਧੂਰੀ, ਮਾਲੇਰਕੋਟਲਾ ਤੇ ਬਰਨਾਲਾ ਤੋਂ ਅੱਗ ਬੁਝਾਊ ਗੱਡੀਆਂ ਮੰਗਵਾਈਆਂ ਗਈਆਂ, ਅੱਗ ਬੁਝਾਊ ਅਮਲੇ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਫਰਨੀਚਰ ਦੇ ਗੋਦਾਮ ਦੀ ਛੱਤ ਵੀ ਡਿੱਗ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਗਣੇਸ਼ ਫਰਨੀਚਰ ਹਾਊਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ, ਉਨ੍ਹਾਂ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ, ਆਖਰੀ ਵਾਰ ਪੁੱਤ ਦਾ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ

PunjabKesari


author

Shyna

Content Editor

Related News