ਜਲੰਧਰ ਸਿਲੰਡਰ ਬਲਾਸਟ: ਅੱਗ ਨਾਲ ਝੁਲਸੇ ਪਰਿਵਾਰ ਦਾ ਦਾਦੀ ਦੀਆਂ ਅੱਖਾਂ ਸਾਹਮਣੇ ਹੋਇਆ ਸਸਕਾਰ (ਵੀਡੀਓ)

Monday, Oct 09, 2023 - 08:31 PM (IST)

ਜਲੰਧਰ ਸਿਲੰਡਰ ਬਲਾਸਟ: ਅੱਗ ਨਾਲ ਝੁਲਸੇ ਪਰਿਵਾਰ ਦਾ ਦਾਦੀ ਦੀਆਂ ਅੱਖਾਂ ਸਾਹਮਣੇ ਹੋਇਆ ਸਸਕਾਰ (ਵੀਡੀਓ)

ਜਲੰਧਰ (ਸੋਨੂੰ) : ਬੀਤੀ ਰਾਤ ਜਲੰਧਰ 'ਚ ਇਕ ਘਰ ਨੂੰ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਸਿੱਧਾ ਬਸਤੀ ਸ਼ੇਖ ਦੇ ਸ਼ਮਸ਼ਾਨਘਾਟ 'ਚ ਲਿਜਾਇਆ ਗਿਆ, ਜਿੱਥੇ ਬੁੱਢੀ ਦਾਦੀ ਮਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੂਰੇ ਪਰਿਵਾਰ ਦਾ ਅੰਤਿਮ ਸੰਸਕਾਰ ਹੁੰਦਾ ਦੇਖਿਆ। ਇਸ ਬੇਹੱਦ ਗਮਗੀਨ ਮਾਹੌਲ ਮੌਕੇ ਪੂਰਾ ਇਲਾਕਾ ਸੋਗ 'ਚ ਡੁੱਬਾ ਨਜ਼ਰ ਆਇਆ।

ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਮੌਤ, ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਸੀ ਵਿਦੇਸ਼

ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਅਵਤਾਰ ਨਗਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਘਰ 'ਚ ਭਿਆਨਕ ਅੱਗ ਲੱਗ ਗਈ ਸੀ ਅਤੇ ਸਿਲੰਡਰ 'ਚ ਬਲਾਸਟ ਹੋਣ ਕਾਰਨ ਪੂਰਾ ਪਰਿਵਾਰ ਬੁਰੀ ਤਰ੍ਹਾਂ ਝੁਲਸ ਗਿਆ ਸੀ। ਇਸ ਦਰਦਨਾਕ ਹਾਦਸੇ ਵਿੱਚ ਪਰਿਵਾਰ ਦੇ 6 ਮੈਂਬਰ ਝੁਲਸ ਗਏ ਸਨ, ਜਿਨ੍ਹਾਂ 'ਚੋਂ 5 ਦੀ ਮੌਤ ਹੋ ਗਈ ਸੀ। ਮ੍ਰਿਤਕਾਂ 'ਚ 3 ਮਾਸੂਮ ਬੱਚੇ ਵੀ ਸ਼ਾਮਲ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News